39 ਸਾਲ ਦੇ ਹੋਏ ਹਰਭਜਨ ਸਿੰਘ, ਚਾਹੁਣ ਵਾਲੇ ਇੰਝ ਦੇ ਰਹੇ ਨੇ ਸ਼ੁਭਕਾਮਨਾਵਾਂ, ਦੇਖੋ ਤੁਸੀਂ ਵੀ

39 ਸਾਲ ਦੇ ਹੋਏ ਹਰਭਜਨ ਸਿੰਘ, ਚਾਹੁਣ ਵਾਲੇ ਇੰਝ ਦੇ ਰਹੇ ਨੇ ਸ਼ੁਭਕਾਮਨਾਵਾਂ, ਦੇਖੋ ਤੁਸੀਂ ਵੀ,ਕ੍ਰਿਕੇਟ ਇਤਿਹਾਸ ਦੇ ਟੌਪ ਆਫ ਸਪਿੱਨਰ ਵਿਚੋਂ ਇਕ ਮੰਨੇ ਜਾਣ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਅੱਜ 39 ਸਾਲ ਦੇ ਹੋ ਗਏ ਹਨ। ਉਹਨਾਂ ਦੇ ਜਨਮ ਦਿਨ ‘ਤੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਹਨਾਂ ਨੂੰ ਚਾਹੁਣ ਵਾਲੇ ਆਪਣੇ-ਆਪਣੇ ਤਰੀਕਿਆਂ ਨਾਲ ਸ਼ੁਭਕਾਮਨਾਵਾ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਸਭ ਤੋਂ ਸਫ਼ਲ ਸਪਿੱਨਰਾਂ ਵਿਚੋਂ ਹਰਭਜਨ ਦਾ ਨਾਮ ਦੂਜੇ ਨੰਬਰ ਤੇ ਹੈ। ਟੈਸਟ ਕ੍ਰਿਕੇਟ ਵਿਚ ਹਰਭਜਨ ਸਿੰਘ ਨੇ ਸਭ ਤੋਂ ਜ਼ਿਆਦਾ 417 ਵਿਕਟਾਂ ਲਈਆਂ ਹਨ।ਹਰਭਜਨ ਸਿੰਘ ਤੋਂ ਪਹਿਲਾਂ ਸ਼੍ਰੀਲੰਕਾਈ ਖਿਡਾਰੀ ਮੁਥੈਯਾ ਮੁਰਲੀਧਰਨ ਹਨ ਜਿਹਨਾਂ ਨੇ 29 ਸਾਲ ਦੀ ਉਮਰ ਵਿਚ 273 ਦਿਨਾਂ ਵਿਚ 400 ਵਿਕਟਾਂ ਲਈਆਂ।

ਹੋਰ ਪੜ੍ਹੋ:ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

ਮਾਰਚ 2001 ਵਿਚ ਹਰਭਜਨ ਨੇ ਆਸਟ੍ਰੇਲੀਆ ਦੇ ਖਿਲਾਫ਼ ਦੂਸਰੇ ਟੈਸਟ ਦੇ ਪਹਿਲੇ ਦਿਨ ਪਹਿਲੀ ਟੈਸਟ ਹੈਟਰਿਕ ਲਈ ਸੀ। ਆਸਟ੍ਰੇਲੀਆ ਦੇ ਖਿਲਾਫ਼ ਸਾਲ 2000-2001 ਦੀ ਘਰੇਲੂ ਸੀਰੀਜ਼ ਨੂੰ ਭਾਰਤੀ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।

ਜ਼ਿਕਰ ਏ ਖਾਸ ਹੈ ਕਿ ਹਰਭਜਨ ਸਿੰਘ ਜਿਥੇ ਗੇਂਦਬਾਜ਼ੀ ਨਾਲ ਕਮਾਲ ਕਰਦੇ ਸਨ ਉਥੇ ਹੀ ਬੱਲੇਬਾਜ਼ੀ ‘ਚ ਆਪਣੇ ਜੌਹਰ ਦਿਖਾਉਂਦੇ ਸਨ। ਕਾਫੀ ਸਮੇਂ ਤੋਂ ਉਹ ਕ੍ਰਿਕਟ ਨਾਲ ਜੁੜੇ ਹੋਏ ਸਨ।ਭਾਵੇਂ ਕਿ ਉਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ ਪਰ ਅੱਜ ਵੀ ਉਹ ਵਿਸ਼ਵ ਕੱਪ ‘ਚ ਕੁਮੈਂਟਰੀ ਦੀਆਂ ਸੇਵਾਵਾਂ ਨਿਭਾ ਰਹੇ ਹਨ।

-PTC News