ਮੁੱਖ ਖਬਰਾਂ

ਹਰਭਜਨ ਸਿੰਘ ਨੇ ਗ੍ਰੇਟ ਖਲੀ ਦੀ ਕੁਸ਼ਤੀ 'ਚ ਰੈਸਲਰ ਨੂੰ ਮਾਰਿਆ ਥੱਪੜ, ਦੇਖੋ ਵੀਡੀਓ

By Jashan A -- February 05, 2019 3:52 pm -- Updated:February 05, 2019 4:04 pm

ਹਰਭਜਨ ਸਿੰਘ ਨੇ ਗ੍ਰੇਟ ਖਲੀ ਦੀ ਕੁਸ਼ਤੀ 'ਚ ਰੈਸਲਰ ਨੂੰ ਮਾਰਿਆ ਥੱਪੜ, ਦੇਖੋ ਵੀਡੀਓ,ਪੀਟੀਸੀ ਨੈੱਟਵਰਕ ਵਲੋਂ ਵਿਸ਼ਵ ਪ੍ਰਸਿੱਧ ਰੈਸਲਰ ਗਰੇਟ ਖਲੀ ਨਾਲ ਮਿਲ ਕੇ ਹਰ ਸ਼ਨੀਵਾਰ ਕਰਵਾਏ ਜਾਂਦੇ ਰੈਸਲਿੰਗ ਮੁਕਾਬਲੇ "ਬਰੇਕ ਡਾਊਨ ਸ਼ੋਅ" 'ਚ ਇਸ ਵਾਰ ਵਿਸ਼ਵ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਭੱਜੀ ਮੁੱਖ ਮਹਿਮਾਨ ਵਜੋਂ ਪੁਜੇ। ਭੱਜੀ ਦਾ ਪ੍ਰੋਗਰਾਮ 'ਚ ਪੁੱਜਣ 'ਤੇ ਖਲੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭੱਜੀ ਨੇ ਖਲੀ ਦੀ ਅਕੈਡਮੀ ਦੇ ਇੱਕ ਰੈਸਲਰ ਨਾਲ ਰੈਸਲਿੰਗ ਵੀ ਕੀਤੀ।

harbhajan singh ਹਰਭਜਨ ਸਿੰਘ ਨੇ ਗ੍ਰੇਟ ਖਲੀ ਦੀ ਕੁਸ਼ਤੀ 'ਚ ਰੈਸਲਰ ਨੂੰ ਮਾਰਿਆ ਥੱਪੜ, ਦੇਖੋ ਵੀਡੀਓ

ਜਿਸ ਦੌਰਾਨ ਉਹਨਾਂ ਨੇ ਰੈਸਲਰ 'ਦੁਬੇ ਜੀ' ਨੂੰ ਥੱਪੜ ਮਾਰ ਦਿੱਤਾ। ਜਿਸ ਦੀ ਵੀਡੀਓ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

harbhajan singh ਹਰਭਜਨ ਸਿੰਘ ਨੇ ਗ੍ਰੇਟ ਖਲੀ ਦੀ ਕੁਸ਼ਤੀ 'ਚ ਰੈਸਲਰ ਨੂੰ ਮਾਰਿਆ ਥੱਪੜ, ਦੇਖੋ ਵੀਡੀਓ

ਦੱਸ ਦੇਈਏ ਕਿ ਹਰਭਜਨ ਸਿੰਘ ਭਾਰਤੀ ਟੀਮ ਦੇ ਵਧੀਆ ਖਿਡਾਰੀਆਂ ਵਿਚੋਂ ਇਕ ਹਨ। ਉਹ ਅਜੇ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਚ ਚੇਨਈ ਸੁਪਰਕਿੰਗਜ਼ ਲਈ ਖੇਡ ਰਹੇ ਹਨ। ਕ੍ਰਿਕੇਟ ਹਰਭਜਨ ਦਾ ਪਹਿਲਾ ਪਿਆਰ ਹੈ, ਪਰ ਉਹ ਕੁਸ਼ਤੀ ਦੇ ਪ੍ਰਸ਼ੰਸਕ ਵੀ ਹਨ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ WWE ਸੁਪਰ ਸਟਾਰ ਗ੍ਰੇਟ ਖਲੀ ਨਾਲ ਕੁਸ਼ਤੀ ਕਰਦੇ ਹੋਇਆ ਦੇਖਿਆ ਗਿਆ ਸੀ।

 

View this post on Instagram

 

Panja with great khali @dalipsinghcwe #bigfella #Awesomeguy #bigman

A post shared by Harbhajan Turbanator Singh (@harbhajan3) on

ਹੁਣ, ਇਹ ਮਹਿਜ਼ ਇੱਕ ਪਬਲੀਸਿਟੀ ਸਟੰਟ ਸੀ ਜਾਂ ਵਾਕਈ ਹੀ ਥੱਪੜ ਮਾਰ ਕੇ ਹਰਭਜਨ ਸਿੰਘ ਨੇ ਖਲੀ ਦੇ ਰੈਸਲਰ ਨੂੰ ਧੂਲ ਚਟਾਈ ਸੀ, ਇਸ ਬਾਰੇ ਤਾਂ ਖੁਦ ਹਰਭਜਨ ਜਾਂ "" ਦੱਸ ਸਕਦੇ ਹਨ।

ਦੇਖੋ ਵੀਡੀਓ:

View this post on Instagram

 

Some CWE time at @dalipsinghcwe Khali academy jalandhar ???

A post shared by Harbhajan Turbanator Singh (@harbhajan3) on

-PTC News

  • Share