ਮਸ਼ਹੂਰ ਰੈਪਰ ਹਾਰਡ ਕੌਰ ਨੂੰ ਖ਼ਾਲਿਸਤਾਨ ਦਾ ਸਮਰੱਥਨ ਕਰਨਾ ਪਿਆ ਮਹਿੰਗਾ , ਟਵਿੱਟਰ ਅਕਾਊਂਟ ਹੋਇਆ ਬੰਦ

Hard Kaur Twitter account suspend after she posts abusive video targetting PM Modi, Amit Shah
ਮਸ਼ਹੂਰ ਰੈਪਰ ਹਾਰਡ ਕੌਰ ਨੂੰ ਖ਼ਾਲਿਸਤਾਨ ਦਾ ਸਮਰੱਥਨ ਕਰਨਾ ਪਿਆ ਮਹਿੰਗਾ , ਟਵਿੱਟਰ ਅਕਾਊਂਟ ਹੋਇਆ ਬੰਦ

ਮਸ਼ਹੂਰ ਰੈਪਰ ਹਾਰਡ ਕੌਰ ਨੂੰ ਖ਼ਾਲਿਸਤਾਨ ਦਾ ਸਮਰੱਥਨ ਕਰਨਾ ਪਿਆ ਮਹਿੰਗਾ , ਟਵਿੱਟਰ ਅਕਾਊਂਟ ਹੋਇਆ ਬੰਦ:ਮੁੰਬਈ : ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਪੰਜਾਬੀ ਰੈਪਰ ਹਾਰਡ ਕੌਰ ਹਮੇਸ਼ਾ ਵਿਵਾਦਾਂ ‘ਚ ਰਹਿੰਦੀ ਹੈ। ਪੰਜਾਬੀ ਰੈਪਰ ਇਸ ਵਾਰ ਫ਼ਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਰੈਪਰ ਹਾਰਡ ਕੌਰ ਨੂੰ ‘ਖ਼ਾਲਿਸਤਾਨ’ ਦਾ ਸਮਰੱਥਨ ਕਰਨਾ ਭਾਰੀ ਪੈ ਗਿਆ ਹੈ। ਹਾਰਡ ਕੌਰ ਦੀ ਵਿਵਾਦਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।

Hard Kaur Twitter account suspend after she posts abusive video targetting PM Modi, Amit Shah
ਮਸ਼ਹੂਰ ਰੈਪਰ ਹਾਰਡ ਕੌਰ ਨੂੰ ਖ਼ਾਲਿਸਤਾਨ ਦਾ ਸਮਰੱਥਨ ਕਰਨਾ ਪਿਆ ਮਹਿੰਗਾ , ਟਵਿੱਟਰ ਅਕਾਊਂਟ ਹੋਇਆ ਬੰਦ

ਦਰਅਸਲ ‘ਚ ਰੈਪਰ ਹਾਰਡ ਕੌਰ ਨੇ ਇਕ ਵਾਰ ਫਿਰ ਭਾਰਤ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਖ਼ਾਲਿਸਤਾਨ ਦਾ ਸਮਰੱਥਨ ਕੀਤਾ ਹੈ। ਇਸ ਦੌਰਾਨ ਰੈਪਰ ਹਾਰਡ ਕੌਰ ਖ਼ਾਲਿਸਤਾਨ ਸਮਰੱਥਕਾਂ ਦੇ ਨਾਲ ਇੱਕ ਵੀਡੀਓ ਜਾਰੀ ਕਰਦਿਆਂ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਗਾਉਂਦੀ ਨਜ਼ਰ ਆ ਰਹੀ ਹੈ। ਰੈਪਰ ਹਾਰਡ ਕੌਰ ਵੱਲੋਂ ਸ਼ੇਅਰ ਕੀਤੀ ਵੀਡੀਓ 2.20 ਮਿੰਟ ਦੀ ਕਲਿੱਪ ਹੈ।ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਰੈਪਰ ਹਾਰਡ ਕੌਰ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।

Hard Kaur Twitter account suspend after she posts abusive video targetting PM Modi, Amit Shah
ਮਸ਼ਹੂਰ ਰੈਪਰ ਹਾਰਡ ਕੌਰ ਨੂੰ ਖ਼ਾਲਿਸਤਾਨ ਦਾ ਸਮਰੱਥਨ ਕਰਨਾ ਪਿਆ ਮਹਿੰਗਾ , ਟਵਿੱਟਰ ਅਕਾਊਂਟ ਹੋਇਆ ਬੰਦ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਾਰਡ ਕੌਰ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਜਿਸ ਵਿੱਚ ਉਹ ਰੈਫਰੈਂਡਮ 2020 ਕੰਪੇਨ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਸਨ।ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਨੂੰ ਖਾਲਿਸਤਾਨ ਦਾ ਸਾਥ ਦੇਣ ਦੀ ਅਪੀਲ ਕੀਤੀ।
-PTCNews