ਮੁੱਖ ਖਬਰਾਂ

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਬਣੇ ਪਿਤਾ, ਪਤਨੀ ਨਤਾਸ਼ਾ ਨੇੇ ਦਿੱਤਾ ਬੱਚੇ ਨੂੰ ਜਨਮ

By Shanker Badra -- July 30, 2020 7:07 pm -- Updated:Feb 15, 2021

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਬਣੇ ਪਿਤਾ, ਪਤਨੀ ਨਤਾਸ਼ਾ ਨੇੇ ਦਿੱਤਾ ਬੱਚੇ ਨੂੰ ਜਨਮ: ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਉਂਡਰ ਹਾਰਦਿਕ ਪਾਂਡਿਆ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਪਿਆਰਾ ਜਿਹਾ ਨੰਨ੍ਹਾ ਮਹਿਮਾਨ ਆਇਆ ਹੈ। ਹਾਰਦਿਕ ਨੇ ਆਪਣੀ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਬਣੇ ਪਿਤਾ, ਪਤਨੀ ਨਤਾਸ਼ਾ ਨੇੇ ਦਿੱਤਾ ਬੱਚੇ ਨੂੰ ਜਨਮ

ਦਰਅਸਲ 'ਚ ਹਾਰਦਿਕ ਪਾਂਡਿਆਂ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨੇ ਵੀਰਵਾਰ ਨੂੰ ਇਕ ਬੱਚੇ ਨੂੰ ਜਨਮ ਦਿੱਤਾ ,ਜਿਸ ਦੇ ਨਾਲ ਆਪਣੀ ਤਸਵੀਰ ਹਾਰਦਿਕ ਨੇ ਸ਼ੇਅਰ ਕੀਤੀ ਹੈ। ਹਾਰਦਿਕ ਪਾਂਡਿਆਂ ਦੁਆਰਾ ਸ਼ੇਅਰ ਕੀਤੀ ਇਸ ਖੁਬਸੂਰਤ ਤਸਵੀਰ ਵਿਚ ਉਹ ਆਪਣੇ ਬੱਚੇ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ।

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਬਣੇ ਪਿਤਾ, ਪਤਨੀ ਨਤਾਸ਼ਾ ਨੇੇ ਦਿੱਤਾ ਬੱਚੇ ਨੂੰ ਜਨਮ

ਹਾਰਦਿਕ ਨੂੰ ਪਿਤਾ ਬਣਨ ਉੱਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ। ਉਨ੍ਹਾਂ ਦੀ ਪਤਨੀ ਨਤਾਸ਼ਾ ਦੇ ਗਰਭਵਤੀ ਹੋਣ ਦੀ ਖ਼ਬਰ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਹੀ ਦਿੱਤੀ ਸੀ। ਇਸ ਸਾਲ ਪਹਿਲੀ ਜਨਵਰੀ ਨੂੰ ਹਾਰਦਿਕ ਨੇ ਮਾਡਲ ਨਤਾਸ਼ਾ ਨਾਲ ਫਿਲਮੀ ਅੰਦਾਜ਼ ਵਿਚ ਮੰਗਣੀ ਕੀਤੀ ਸੀ।

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਬਣੇ ਪਿਤਾ, ਪਤਨੀ ਨਤਾਸ਼ਾ ਨੇੇ ਦਿੱਤਾ ਬੱਚੇ ਨੂੰ ਜਨਮ

ਦੱਸ ਦਈਏ ਕਿ ਹਾਰਦਿਕ ਦੀ ਪਤਨੀ ਅਤੇ ਅਦਾਕਾਰ ਨਤਾਸ਼ਾ ਸਟੈਨਕੋਵਿਕ ਨੇ ਪ੍ਰੈਗਨੈਂਸੀ ਪੀਰਿਅਡ ਵਿਚ ਹਾਰਦਿਕ ਪਾਂਡਿਆ ਨਾਲ ਆਪਣੀ ਕਈ ਸਾਰੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ, ਜੋ ਕਿ ਲੋਕਾਂ ਦੁਆਰਾ ਖੂਬ ਪਸੰਦ ਕੀਤੀਆਂ ਗਈਆਂ ਹਨ।
-PTCNews