adv-img
ਪੰਜਾਬ

ਚੋਰੀ ਕਰਨ ਆਏ ਲੁਟੇਰਿਆਂ ਨੇ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

By Riya Bawa -- October 20th 2022 11:39 AM -- Updated: October 20th 2022 01:57 PM

Harike Murder Case: ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਵਿਚ ਪਤੀ ਪਤਨੀ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਸਾਬਕਾ ਫੌਜੀ ਦੇ ਘਰ ਵਿੱਚ ਚੋਰੀ ਕਰਨ ਆਏ ਲੁਟੇਰਿਆਂ ਵਲੋਂ ਪਤੀ ਪਤਨੀ ਦਾ ਕਤਲ (Murder) ਕੀਤਾ ਗਿਆ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਲੁੱਟ (loot case) ਕਰਨ ਦੀ ਨੀਅਤ ਨਾਲ ਕੁਝ ਚੋਰ ਦਾਖਲ ਹੋਏ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ।

HarikeMurderCase

ਲੁਟੇਰਿਆਂ ਨੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਘਰ ਵਿਚ ਕੈਦ ਕਰਕੇ ਘਰ ਵਿਚ ਗਹਿਣੇ ਅਤੇ ਰਾਈਫਲ ਚੋਰੀ ਕਰ ਲਈ ਅਤੇ ਜਾਂਦੇ ਹੋਏ ਉਨ੍ਹਾਂ ਨੂੰ ਬੰਧਕ ਬਣਾਕੇ ਘਰ ਵਿਚ ਕੈਦ ਕਰ ਦਿੱਤਾ। ਜਦ ਉਹ ਆਪਣੇ ਆਪ ਨੂੰ ਖੋਲ੍ਹ ਕੇ ਬਾਹਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਰਾਜਬੀਰ ਕੌਰ ਦਾ ਕਤਲ ਕੀਤਾ ਹੋਇਆ ਸੀ। ਹਰੀਕੇ ਥਾਣਾ ਦੀ ਪੁਲਿਸ ਇਸ ਕਤਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ

ਦੱਸ ਦੇਈਏ ਕਿ ਇਹ ਘਟਨਾ ਰਾਤ 1 ਤੋਂ 2 ਵਜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਣਪਛਾਤੇ ਵਿਅਕਤੀ ਘਰ ਵਿੱਚ ਪਈ ਰਾਈਫ਼ਲ, ਘੜੀ, 4 ਸੋਨੇ ਦੀ ਮੁੰਦਰੀਆ ਵੀ ਲੈ ਕੇ ਹੋਏ ਫ਼ਰਾਰ ਹੋ ਗਏ। ਗੌਰਤਲਬ ਹੈ ਕਿ ਪੰਜਾਬ 'ਚ ਲੁੱਟਖੋਹ, ਕਤਲ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਸ ਤੋਂ ਪਹਿਲਾਂ ਤਰਨਤਾਰਨ ਦੇ ਪਿੰਡ ਅਲਾਦੀਨਪੁਰ ਵਿਖੇ ਬੀਤੇ ਦਿਨੀਂ ਇਕ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

-PTC News

  • Share