Advertisment

ਗਿ. ਹਰਪ੍ਰੀਤ ਸਿੰਘ ਵੱਲੋਂ ਸਾਬਕਾ ਜਥੇ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

author-image
Jagroop Kaur
New Update
ਗਿ. ਹਰਪ੍ਰੀਤ ਸਿੰਘ ਵੱਲੋਂ ਸਾਬਕਾ ਜਥੇ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
Advertisment
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗੁਰੂਦੁਆਰਾ ਬੁੰਗਾ ਮਸਤੂਆਣਾ ਸ੍ਰੀ ਦਮਦਮਾ ਸਾਹਿਬ ਦੇ ਬਾਬਾ ਛੋਟਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਲੰਬਾ ਸਮਾਂ ਸੇਵਾ ਕਰਕੇ ਸਿੱਖ ਕੌਮ ਨੂੰ ਨਵੀਆਂ ਅਗਾਂਹ ਵਾਧੂ ਨਿੱਘਰ ਸੇਧਾਂ ਪ੍ਰਦਾਨ ਕੀਤੀਆਂ| jathedar joginder singh vedanti admit in hospital due to heart attack Read more :ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਹੋਇਆ ਦੇਹਾਂਤ ਜਿਸ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰਖੇਗੀ। ਸਿੰਘ ਸਾਹਿਬ ਨੇ ਕਿਹਾ ਕਿ ਬਾਬਾ ਛੋਟਾ ਸਿੰਘ ਜੀ ਨੇ ਡੇਰੇ ਚ ਰਹਿੰਦਿਆਂ ਬਹੁਤ ਮਾਹਨ ਸੇਵਾਂਵਾਂ ਨਿਭਾਈਆਂ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਮਰਨਾ ਤੇ ਜਿਉਣਾ ਭਾਵੇਂ ਅਕਾਲ ਪੁਰਖ ਦੇ ਹੱਥ ਚ ਹੈ ਪਰ ਐਸੀਆਂ ਮਾਹਨ ਆਤਮਾਵਾਂ , ਗੁਰਮੁਖ ਸਖਸ਼ੀਅਤਾਂ ਦਾ ਇਸ ਸੰਸਾਰ ਤੋਂ ਤੁਰ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।-
sgpc punjab sri-akal-takhat-sahib giani-joginder-singh-vedanti-passed-away joginder-singh-vedanti harpreet-singh-grief-on-giani-joginder-singh-s-death ex-jathedar
Advertisment

Stay updated with the latest news headlines.

Follow us:
Advertisment