Sat, Apr 20, 2024
Whatsapp

ਅਮਰੀਕਾ ਦੇ ਟੈਕਸਾਸ 'ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ

Written by  Shanker Badra -- September 28th 2019 09:35 AM
ਅਮਰੀਕਾ ਦੇ ਟੈਕਸਾਸ 'ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ਦੇ ਟੈਕਸਾਸ 'ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ਦੇ ਟੈਕਸਾਸ 'ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ:ਅਮਰੀਕਾ : ਅਮਰੀਕਾ ਦੇ ‘ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ’ ਸੰਦੀਪ ਸਿੰਘ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਹੋ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਐੱਡ ਗੌਂਜ਼ਾਲੇਜ਼ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ ਅਮਰੀਕਾ ਦੇ ਰਾਜਟੈਕਸਾਸ 'ਚ ਇਕ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਹੋ ਗਈ ਹੈ। [caption id="attachment_344382" align="aligncenter" width="300"]Harris County Sheriff first Sikh deputy Sandeep Dhaliwal Shot, Killed ਅਮਰੀਕਾ ਦੇ ਟੈਕਸਾਸ 'ਚਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀਗੋਲੀ ਮਾਰ ਕੇ ਹੱਤਿਆ[/caption] ਮਿਲੀ ਜਾਣਕਰੀ ਅਨੁਸਾਰ ਹੈਰਿਸ ਕਾਊਂਟੀ ਦੇ ਸ਼ੈਰਿਫ਼ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੇ ਇੱਕ ਚੁਰਸਤੇ ਉੱਤੇ ਇੱਕ ਕਾਰ ਨੂੰ ਰੋਕਿਆ ਸੀ, ਜਿਸ ਵਿੱਚ ਇੱਕ ਆਦਮੀ ਤੇ ਇੱਕ ਔਰਤ ਸਨ। ਇਸ ਦੌਰਾਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਬਾਹਰ ਆਇਆ ਅਤੇ ਉਸਨੇ ਉਨ੍ਹਾਂ 'ਤੇ ਬੇਰਹਿਮੀ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋਸ਼ੀ ਨੇ ਪੁਲਿਸ ਅਫ਼ਸਰ ਨੂੰ ਦੋ ਗੋਲੀਆਂ ਮਾਰੀਆਂ ਹਨ। [caption id="attachment_344383" align="aligncenter" width="300"]Harris County Sheriff first Sikh deputy Sandeep Dhaliwal Shot, Killed ਅਮਰੀਕਾ ਦੇ ਟੈਕਸਾਸ 'ਚਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀਗੋਲੀ ਮਾਰ ਕੇ ਹੱਤਿਆ[/caption] ਇੱਕ ਪੁਲਿਸ ਅਧਿਕਾਰੀ ਐੱਡ ਗੌਂਜ਼ਾਲੇਜ਼ ਨੇ ਦੱਸਿਆ ਕਿ ਧਾਲੀਵਾਲ ਪਿਛਲੇ 10 ਸਾਲਾਂ ਤੋਂ ਪੁਲਿਸ ਵਿਭਾਗ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀਆਂ ਮਾਰ ਕੇ ਕਾਤਲ ਇੱਕ ਲਾਗਲੇ ਸ਼ਾਪਿੰਗ ਸੈਂਟਰ ਵਿੱਚ ਵੜ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਸੰਦੀਪ ਧਾਲੀਵਾਲ ਦੇ ਡੈਸ਼ਬੋਰਡ ਉੱਤੇ ਲੱਗੇ ਕੈਮਰੇ ਦੀ ਵੀਡੀਓ ਫ਼ੁਟੇਜ ਵੇਖ ਕੇ ਕਾਤਲ ਦੀ ਸ਼ਕਲ ਚੰਗੀ ਤਰ੍ਹਾਂ ਵੇਖ ਲਈ ਸੀ। ਇਸੇ ਲਈ ਕਾਤਲ ਨੂੰ ਤੁਰੰਤ ਫੜ ਲਿਆ ਗਿਆ।ਉਸ ਨਾਲ ਕਾਰ ਵਿੱਚ ਯਾਤਰਾ ਬੈਠੀ ਔਰਤ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। [caption id="attachment_344381" align="aligncenter" width="300"]Harris County Sheriff first Sikh deputy Sandeep Dhaliwal Shot, Killed ਅਮਰੀਕਾ ਦੇ ਟੈਕਸਾਸ 'ਚਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀਗੋਲੀ ਮਾਰ ਕੇ ਹੱਤਿਆ[/caption] ਦੱਸ ਦੇਈਏ ਕਿ ਸੰਦੀਪ ਧਾਲੀਵਾਲ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਨਾਲ ਕੰਮ ਕਰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਾਲੀਵਾਲ ਬਹੁਤਿਆਂ ਲਈ ਮਿਸਾਲ ਸਨ ਤੇ ਪੁਲਿਸ ਵਿਭਾਗ ਵਿੱਚ ਉਨ੍ਹਾਂ ਦੇ ਸਾਥੀ ਹੀ ਨਹੀਂ, ਬਾਹਰ ਆਮ ਲੋਕਾਂ ’ਚ ਵੀ ਉਨ੍ਹਾਂ ਦੀ ਬਹੁਤ ਇੱਜ਼ਤ ਸੀ। -PTCNews


Top News view more...

Latest News view more...