Advertisment

ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਉਂ ਹੈ ਪੱਬਾਂ ਭਾਰ : ਹਰਸਿਮਰਤ ਕੌਰ ਬਾਦਲ:

author-image
Shanker Badra
Updated On
New Update
ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਉਂ ਹੈ ਪੱਬਾਂ ਭਾਰ : ਹਰਸਿਮਰਤ ਕੌਰ ਬਾਦਲ:
Advertisment
ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਉਂ ਹੈ ਪੱਬਾਂ ਭਾਰ : ਹਰਸਿਮਰਤ ਕੌਰ ਬਾਦਲ:ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ ਆਪਣੇ ਸੌੜੇ ਅਤੇ ਸੁਆਰਥੀ ਹਿੱਤਾਂ ਲਈ ਆਪ ਦੀ ਪੰਜਾਬ ਇਕਾਈ ਨੂੰ ਭੰਗ ਕਰਨ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਲਈ ਪੱਬਾਂ-ਭਾਰ ਕਿਉਂ ਹੋਇਆ ਬੈਠਾ ਹੈ ? ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਪ ਵੱਲੋਂ ਕਾਂਗਰਸ ਪਾਰਟੀ ਨਾਲ ਕੀਤੀ ਜਾ ਰਹੀ ਸੌਦੇਬਾਜ਼ੀ ਸਿਰੇ ਨਾ ਚੜਣ ਕਰਕੇ ਭਗਵੰਤ ਮਾਨ ਦੀ ਬੌਖਲਾਹਟ ਹੁਣ ਖੁੱਲ ਕੇ ਸਾਹਮਣੇ ਆ ਰਹੀ ਹੈ।ਸੰਗਰੂਰ ਸੀਟ ਉੱਤੇ ਆਪਣੀ ਹਾਰ ਹੁੰਦੀ ਵੇਖ ਕੇ ਉਹ ਇੰਨਾ ਘਬਰਾ ਗਿਆ ਹੈ ਕਿ ਉਹ 'ਆਪ' ਨੂੰ ਭੰਗ ਕਰਨ ਦੀਆਂ ਵਿਉਂਤਾਂ ਗੁੰਦਣ ਲੱਗ ਪਿਆ ਹੈ।ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸਮੇਤ ਦੂਜੀਆਂ ਪਾਰਟੀਆਂ ਵੀ ਇਹੋ ਜਿਹੇ ਬਿਆਨ ਦੇਣੇ ਸ਼ੁਰੂ ਕਰ ਦੇਣਗੀਆਂ, ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਖੜ੍ਹਾ ਕੀਤਾ ਜਾ ਰਿਹਾ ਹੈ। Harsimrat Badal asks Bhagwant Mann tell Pbis why keen join Congress party ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਉਂ ਹੈ ਪੱਬਾਂ ਭਾਰ : ਹਰਸਿਮਰਤ ਕੌਰ ਬਾਦਲ ਭਗਵੰਤ ਮਾਨ ਨੂੰ ਕਾਂਗਰਸ ਪਾਰਟੀ ਨਾਲ ਆਪਣੇ ਮੋਹ ਬਾਰੇ ਚਾਨਣਾ ਪਾਉਣ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਮਾਨ ਇਹ ਕਹਿਣ ਤੱਕ ਚਲਾ ਗਿਆ ਹੈ ਕਿ ਆਪ ਆਗੂ ਵੱਖ -ਵੱਖ ਖੇਤਰਾਂ ਵਿਚੋਂ ਆਏ ਹਨ, ਇਸ ਲਈ ਜੇਕਰ ਆਪ ਦਾ ਕਾਂਗਰਸ ਪਾਰਟੀ ਨਾਲ ਰਲੇਵਾਂ ਹੋ ਗਿਆ ਤਾਂ ਉਹ ਵਾਪਸ ਪੁਰਾਣੇ ਕਿੱਤਿਆਂ ਵਿਚ ਚਲੇ ਜਾਣਗੇ।ਉਹਨਾਂ ਕਿਹਾ ਕਿ ਆਪ ਆਗੂ ਦਾ ਇਹ ਬਿਆਨ ਅਕਾਲੀ ਦਲ ਦੀ ਇਸ ਦਲੀਲ ਦੀ ਪੁਸ਼ਟੀ ਕਰਦਾ ਹੈ ਕਿ ਆਪ ਹਮੇਸ਼ਾਂ ਤੋਂ ਹੀ ਕਾਂਗਰਸ ਦੀ ਬੀ ਟੀਮ ਸੀ ਅਤੇ ਇਹਨਾਂ ਨੇ 2017 ਦੀਆਂ ਅਸੰਬਲੀ ਚੋਣਾਂ ਵੀ ਇੱਕ ਟੀਮ ਵਜੋਂ ਲੜੀਆਂ ਸਨ।ਤਾਜ਼ਾ ਘਟਨਾਕ੍ਰਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਪ ਹੁਣ ਕਾਂਗਰਸ ਪਾਰਟੀ ਦਾ ਇੱਕ ਹਿੱਸਾ ਹੈ। Harsimrat Badal asks Bhagwant Mann tell Pbis why keen join Congress party ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਉਂ ਹੈ ਪੱਬਾਂ ਭਾਰ : ਹਰਸਿਮਰਤ ਕੌਰ ਬਾਦਲ ਬਠਿੰਡਾ ਸਾਂਸਦ ਨੇ ਕਿਹਾ ਕਿ ਮਾਨ ਸਿਰਫ ਆਪਣੇ ਬੌਸ ਦੀ ਭਾਸ਼ਾ ਬੋਲ ਰਿਹਾ ਹੈ।ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਕਾਂਗਰਸ ਪਾਰਟੀ ਦੇ ਹਾੜੇ ਕੱਢਦਾ ਆ ਰਿਹਾ ਹੈ ਕਿ ਉਹ 'ਆਪ' ਦਾ ਆਪਣੇ ਨਾਲ ਰਲੇਵਾਂ ਕਰ ਲਵੇ।ਹੁਣ ਆਪ ਪੰਜਾਬ ਦਾ ਮੁਖੀ ਕਹਿ ਰਿਹਾ ਹੈ ਕਿ ਆਪ ਇਹ ਸੀਟ ਜਿੱਤਣ ਲਈ ਖੁਦ ਨੂੰ ਭੰਗ ਕਰਨ ਲਈ ਵੀ ਤਿਆਰ ਹੈ।ਇਹ ਟਿੱਪਣੀ ਕਰਦਿਆਂ ਕਿ ਮਾਨ ਨੂੰ ਹੁਣ ਸਾਰੇ ਪੰਜਾਬੀਆਂ ਨੂੰ ਦੱਸਣਾ ਹੋਵੇਗਾ ਕਿ ਉਸ ਨੇ ਇੱਕ ਬਦਲਵੀਂ ਧਿਰ ਹੋਣ ਦਾ ਸੁਫਨਾ ਵਿਖਾ ਕੇ ਪੰਜਾਬੀਆਂ ਨਾਲ ਧੋਖਾ ਕਿਉਂ ਕੀਤਾ ਜਦਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੀ ਬੀ ਟੀਮ ਦਾ ਹਿੱਸਾ ਸੀ।ਉਹਨਾਂ ਕਿਹਾ ਕਿ ਪੰਜ ਸਾਲ ਤੋਂ ਚੱਲ ਰਹੇ ਧੋਖੇ ਦਾ ਪਰਦਾਫਾਸ਼ ਹੋ ਚੁੱਕਿਆ ਹੈ।ਹੁਣ ਭਗਵੰਤ ਮਾਨ ਨੂੰ ਲੋਕਾਂ ਨੂੰ ਦੱਸਣਾ ਪਵੇਗਾ ਕਿ ਉਹ ਭ੍ਰਿਸ਼ਟਾਚਾਰ 'ਚ ਲਿਪਤ ਅਤੇ ਨਿਕੰਮੀ ਕਾਂਗਰਸ ਸਰਕਾਰ ਨੂੰ ਕਲੀਨ ਚਿਟ ਕਿਉਂ ਦੇ ਰਿਹਾ ਹੈ ? Harsimrat Badal asks Bhagwant Mann tell Pbis why keen join Congress party ਭਗਵੰਤ ਮਾਨ ਪੰਜਾਬੀਆਂ ਨੂੰ ਦੱਸੇ ਕਿ ਉਹ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਲਈ ਕਿਉਂ ਹੈ ਪੱਬਾਂ ਭਾਰ : ਹਰਸਿਮਰਤ ਕੌਰ ਬਾਦਲ ਉਸ ਨੂੰ ਪੰਜਾਬੀਆਂ ਨੂੰ ਇਹ ਵੀ ਦੱਸਣਾ ਪੈਣਾ ਹੈ ਕਿ ਉਹ ਅਜਿਹੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਲਈ ਪੱਬਾਂ ਭਾਰ ਕਿਉਂ ਹੋਇਆ ਬੈਠਾ ਹੈ, ਜਿਹੜੀ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ, ਇਹ ਚਾਹੇ ਮੁਕੰਮਲ ਕਰਜ਼ਾ ਮੁਆਫੀ ਹੋਵੇ, ਘਰ ਘਰ ਨੌਕਰੀ ਜਾਂ ਸਮਾਜ ਭਲਾਈ ਲਾਭਾਂ ਵਿਚ ਵਾਧਾ ਕਰਨਾ ਹੋਵੇ।ਉਹਨਾਂ ਕਿਹਾ ਕਿ ਆਪ ਆਗੂ ਉਹਨਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਾਹਮਣਾ ਕਿਵੇਂ ਕਰੇਗਾ, ਜਿਹੜੇ ਅਜੇ ਤਕ ਵਾਅਦੇ ਮੁਤਾਬਿਕ 10 ਲੱਖ ਰੁਪਏ ਦੇ ਮੁਆਵਜ਼ੇ ਅਤੇ ਇੱਕ ਸਰਕਾਰੀ ਨੌਕਰੀ ਦੀ ਉਡੀਕ 'ਚ ਬੈਠੇ ਹਨ।ਬੀਬੀ ਬਾਦਲ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੈ ਕਿ ਭਗਵੰਤ ਮਾਨ ਨੇ ਵੀ ਮਹਿਸੂਸ ਕਰ ਲਿਆ ਹੈ ਕਿ ਆਪ ਖ਼ਤਮ ਹੋ ਚੁੱਕੀ ਹੈ, ਇਸ ਲਈ ਉਹ ਇੱਕ ਸਮਝੌਤੇ ਤਹਿਤ ਕਾਂਗਰਸ ਪਾਰਟੀ ਤੋਂ ਸੰਗਰੂਰ ਸੀਟ ਦੀ ਭੀਖ ਮੰਗ ਰਿਹਾ ਹੈ, ਜਿਸ ਵਾਸਤੇ ਉਹ ਕਾਂਗਰਸ ਵਿਚ ਜਾਣ ਲਈ ਵੀ ਤਿਆਰ ਹੈ। ਉਹਨਾਂ ਕਿਹਾ ਕਿ ਜੇਕਰ ਆਪ ਪੰਜਾਬ ਦੇ ਕਨਵੀਨਰ ਦਾ ਇਹ ਹਾਲ ਹੈ ਤਾਂ ਆਪ ਬਾਰੇ ਜਿੰਨਾ ਘੱਟ ਕਿਹਾ ਜਾਵੇ, ਉੰਨਾ ਹੀ ਚੰਗਾ ਹੈ। ਉਹਨਾਂ ਕਿਹਾ ਕਿ ਲੋਕ ਮਾਨ ਵੱਲੋਂ ਕੀਤੇ ਧੋਖੇ ਲਈ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ ਅਤੇ ਉਸ ਨੂੰ ਇਕ ਕਰਾਰਾ ਸਬਕ ਸਿਖਾਉਣਗੇ। -PTCNews-
latest-news india-latest-news news-in-punjabi news-in-punjab harsimrat-kaur-badal-news bhagwant-mann-news
Advertisment

Stay updated with the latest news headlines.

Follow us:
Advertisment