ਮੁੱਖ ਖਬਰਾਂ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਲਿਆਈ ਰੰਗ, ਲੰਗਰ 'ਤੇ ਜੀਐਸਟੀ ਤੋਂ ਇਕੱਤਰ ਹੋਏ ਪੈਸੇ ਹੋਣਗੇ ਵਾਪਿਸ

By Joshi -- June 01, 2018 8:47 am -- Updated:June 01, 2018 8:58 am

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਲਿਆਈ ਰੰਗ, ਲੰਗਰ 'ਤੇ ਜੀਐਸਟੀ ਤੋਂ ਇਕੱਤਰ ਹੋਏ ਪੈਸੇ ਹੋਣਗੇ ਵਾਪਿਸ

ਕੇਂਦਰ ਸਰਕਾਰ ਦੁਆਰਾ ਲੰਗਰ 'ਤੇ ਜੀਐਸਟੀ ਲਗਾਏ ਜਾਣ ਤੋਂ ਬਾਅਦ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਸੀ ਅਤੇ ਇਸ ਫੈਸਲੇ ਨੂੰ ਵਾਪਿਸ ਲਏ ਜਾਣ ਦੀ ਮੰਗ ਚਿਰਾਂ ਤੋਂ ਉੱਠ ਰਹੀ ਸੀ।

ਪੰਜਾਬ ਸਰਕਾਰ ਦੁਆਰਾ ਇਸ ਮਸਲੇ ਤੋਂ ਹੱਥ ਪਿਛਾਂਹ ਕਰਨ ਤੋਂ ਦੁਖੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ 'ਤੇ ਨਿਆਂ ਲੈਣ ਦਾ ਬੀੜਾ ਆਪਣੇ ਮੋਢਿਆਂ 'ਤੇ ਚੁੱਕਿਆ ਸੀ।
harsimrat badal money through gst on langar will be returned by governmentਚਿਰਾਂ ਦੀ ਮਿਹਨਤ ਤੋਂ ਬਾਅਦ ਆਖਿਰਕਾਰ ਹਰਸਿਮਰਤ ਕੌਰ ਬਾਦਲ ਦੀ ਮਿਹਨਤ ਰੰਗ ਲਿਆਈ ਹੈ ਅਤੇ ਕੇਂਦਰ ਸਰਕਾਰ ਨੇ ਜੀਐਸਟੀ ਤੋਂ ਇੱਕਤਰ ਹੋਏ ਪੈਸਿਆਂ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਹੈ। ਸਿਰਫ ਇੰਨ੍ਹਾਂ ਹੀ ਨਹੀਂ, ਪਿਛਲੇ ਪੰਜ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਲਈ ਲਗਾਏ ਜਾ ਰਹੇ ਲੰਗਰ ਤੇ ਕੋਈ ਵੀ ਟੈਕਸ ਨਾ ਲਗਾਉਣ ਦਾ ਫੈਸਲਾ ਵੀ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ "ਭਾਰਤ ਸਰਕਾਰ ਦੁਆਰਾ ਲੰਗਰ 'ਤੇ ਲਗਾਏ ਜੀਐਸਟੀ ਦੁਆਰਾ ਇਕੱਤਰ ਕੀਤੇ ਗਏ ਹਰ ਪੈਸੇ ਨੂੰ ਵਾਪਸ ਕੀਤਾ ਜਾਵੇਗਾ - ਕਈ ਮਹੀਨਿਆਂ ਤੋਂ ਲੰਗਰ 'ਤੇ ਜੀਐਸਟੀ ਲੱਗਣ ਦੇ ਫੈਸਲੇ ਤੋਂ ਦਿਲ ਦੁਖੀ ਸੀ ਅਤੇ ਦਿਲ 'ਤੇ ਇੱਕ ਬੋਝ ਮਹਿਸੂਸ ਹੋ ਰਿਹਾ ਸੀ। ਸਾਰੇ ਸਿੱਖਾਂ ਦੀ ਤਰ੍ਹਾਂ ਇਹ ਫੈਸਲਾ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਰਿਹਾ ਸੀ, ਕਿਉਂਕਿ ਪੰਜਾਬ ਸਰਕਾਰ ਨੇ ਜੀਐਸਟੀ ਕੌਂਸਲ ਤੱਕ ਪਹੁੰਚ ਕਰਨ ਤੋਂ ਸਾਫ ਕਿਨਾਰਾ ਕਰ ਲਿਆ ਸੀ। ਪਰ ਮੈਂ ਫੈਸਲਾ ਕੀਤਾ ਕਿ ਇਸ ਮਾਮਲੇ 'ਚ ਨਿਆਂ ਲਈ ਲੜਨ ਤੋਂ ਮੈਂ ਪਿੱਛੇ ਨਹੀਂ ਹਟਾਂਗੀ ਅਤੇ ਇਸ ਲਈ ਹਰ ਬਣਦੀ ਕੋਸ਼ਿਸ਼ ਕਰਦੀ ਰਹਾਂਗੀ। ਨਿਤੀਸ਼ ਕੁਮਾਰ ਜੀ ਅਤੇ ਦੇਵੇਂਦਰ ਫੜਨਵੀਸ ਜੀ ਦੀ ਹਮਾਇਤ ਪ੍ਰਾਪਤ ਕਰਨ ਤੋਂ ਇਲਾਵਾ, ਮੈਂ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਮਿਲੀ ਅਤੇ ਉਨ੍ਹਾਂ ਨੂੰ ਸਿੱਖ ਪੰਥ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ। ਲੰਗਰ ਨੂੰ ਜੀਐਸਟੀ ਤੋਂ ਮੁਕਤ ਕਰਵਾਉਣ ਲਈ ਜਿਹੜੀ ਵੀ ਕੁਰਬਾਨੀ ਦੀ ਜ਼ਰੂਰਤ ਪੈਂਦੀ ਮੈਂ ਉਸ ਨੂੰ ਕਰਨ ਦਾ ਫੈਸਲਾ ਕੀਤਾ ਸੀ।

ਮੈਂ ਗੁਰੂ ਸਾਹਿਬ ਦੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਸਹਿਮਤੀ ਦਿਵਾੳੁਣ ਵਿਚ ਸਹਾਇਤਾ ਕੀਤੀ, ਜਿਨ੍ਹਾਂ ਨੇ ਲੰਗਰ ਦੇ ਜੀਐਸਟੀ ਮੁੱਦੇ ਨੂੰ ਛੇਤੀ ਹੱਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਬੀਤੀ ਸ਼ਾਮ ਨੂੰ, ਮੁਫਤ ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਧਾਰਮਿਕ / ਚੈਰੀਟੇਬਲ ਸੰਸਥਾਵਾਂ 'ਤੇ ਸਾਰੇ ਸੀਜੀਐਸਟੀ ਅਤੇ ਆਈਜੀਐਸਟੀ ਦੀ ਵਾਪਸੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ, ਕੇਵਲ ਗੁਰਦੁਆਰੇ ਹੀ ਨਹੀਂ ਸਗੋਂ ਮੰਦਰਾਂ, ਚਰਚਾਂ, ਲੰਗਰ ਦੀ ਸੇਵਾ ਵਿਚ ਮਸਜਿਦ ਨੂੰ ਵੀ ਜੀਐਸਟੀ ਦੀ ਵਾਪਸੀ ਦੀ ਪੇਸ਼ਕਸ਼ ਕੀਤੀ ਹੈ। ਮਨੁੱਖਤਾ ਨੂੰ ਮੁਫਤ ਭੋਜਨ ਖਵਾਉਣ ਦੀ ਸੇਵਾ ਕਰਨ ਵਾਲਿਆਂ 'ਤੇ ਕੋਈ ਵੀ ਟੈਕਸ ਨਹੀਂ ਲਗਾਏਗਾ!
ਸਿੱਖ ਕੌਮ ਇੱਕ ਵਾਰ ਫਿਰ ਦਸਮੇਸ਼ ਪਿਤਾ ਦੇ ਕਹੇ ਮੁਤਾਬਕ
"ਦੇਹਿ ਸ਼ਿਵਾ ਬਰਮੋਹਿ ਇਹੈ ਸ਼ੁਭ ਕਰਮਨ ਤੇ ਕਬੁਹੂੰ ਨ ਟਰੋਂ।।
ਨ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰ ਆਪਨੀ ਜੀਤ ਕਰੋਂ।।”
'ਤੇ ਖਰੇ ਉਤਰਨ 'ਚ ਕਾਮਯਾਬ ਰਹੀ ਹੈ।

EVERY PAISA COLLECTED THROUGH GST on LANGAR WILL BE RETURNED BY GOVERNMENT OF INDIA - For months my heart was heavy with the burden of GST being levied on Langar. Like all Sikhs it was hurting my sentiments too. Since the Punjab Government totally failed to take it up with the GST council, I decided to fight for justice for langar and pursue it at every level I could. Besides getting support from Nitish kumar Ji and Devendra Fadnavis Ji, I personally met PM Shri Narender Modi ji and conveyed to him the sentiments of my community. I had decided to make whatever sacrifice I needed to to achieve justice for Langar.
I am eternally grateful to Guru Sahab that he helped me to convince Hon’ble PM Modi ji, who left no stone unturned to ensure early solution to the GST issue of Langar. Last evening the notification has been done to my request of reimbursing all CGST and IGST on ALL religious/ charitable institutions serving free Langar for last 5 years. This way, not just Gurdwaras but also temples, churches, mosque serving Langar will all get GST reimbursed. Anyone serving free food to humanity will not be taxed! Sikh Panth once again lived up to “Deh siva var mohe yahi, shubh karman se kabhu na taru; Na darun arsun jab jai larun, nishchay kar apni jeet karun” as envisioned by Dashmesh Pita."

ਉਹਨਾਂ ਨੇ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਵਾਹਿਗੁਰੂ ਦਾ ਵੀ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਉਹਨਾਂ ਵੱਲੋਂ ਇਸ ਨੇਕ ਕੰਮ ਲਈ ਕੀਤੀ ਮਿਹਨਤ ਆਖਿਰਕਾਰ ਰੰਗ ਲਿਆਈ ਹੈ।

—PTC News

  • Share