Sat, Apr 20, 2024
Whatsapp

ਹਰਸਿਮਰਤ ਬਾਦਲ ਨੇ ਓਰੇਗੋਨ ਸੰਘੀ ਜੇਲ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਲਈ ਸੁਸ਼ਮਾ ਸਵਰਾਜ ਤੋਂ ਮੱਦਦ ਮੰਗੀ

Written by  Joshi -- June 23rd 2018 11:49 AM -- Updated: June 23rd 2018 12:49 PM
ਹਰਸਿਮਰਤ ਬਾਦਲ ਨੇ ਓਰੇਗੋਨ ਸੰਘੀ ਜੇਲ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਲਈ ਸੁਸ਼ਮਾ ਸਵਰਾਜ ਤੋਂ ਮੱਦਦ ਮੰਗੀ

ਹਰਸਿਮਰਤ ਬਾਦਲ ਨੇ ਓਰੇਗੋਨ ਸੰਘੀ ਜੇਲ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਲਈ ਸੁਸ਼ਮਾ ਸਵਰਾਜ ਤੋਂ ਮੱਦਦ ਮੰਗੀ

ਹਰਸਿਮਰਤ ਬਾਦਲ ਨੇ ਓਰੇਗੋਨ ਸੰਘੀ ਜੇਲ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਲਈ ਸੁਸ਼ਮਾ ਸਵਰਾਜ ਤੋਂ ਮੱਦਦ ਮੰਗੀ ਵਿਦੇਸ਼ ਮੰਤਰੀ ਨੂੰ ਕੈਦ ਪੰਜਾਬੀਆਂ ਨੂੰ ਕੂਟਨੀਤਿਕ ਅਤੇ ਕਾਨੂੰਨੀ ਸਹਾਇਤਾ ਦੇਣ ਲਈ ਆਖਿਆ ਚੰਡੀਗੜ•/22 ਜੂਨ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਦੀ ਓਰੇਗੋਨ ਸੰਘੀ ਜੇਲ• ਵਿਚ ਕੈਦ ਪੰਜਾਬੀਆਂ ਦੇ ਸ਼ਨਾਖ਼ਤ ਦੇ ਮੁੱਦੇ ਨੂੰ ਉਠਾਉਣ ਅਤੇ ਆਪਣੇ ਅਮਰੀਕੀ ਹਮਰੁਤਬਾਵਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕੂਟਨੀਤਿਕ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਓਰੇਗੋਨ ਜੇਲ• ਵਿਚ 52 ਭਾਰਤੀ ਕੈਦ ਕੀਤੇ ਗਏ ਹਨ, ਪਰ ਉਹਨਾਂ ਦੀ ਸ਼ਨਾਖ਼ਤ ਬਾਰੇ ਕੋਈ ਉੱਘ ਸੁੱਘ ਨਹੀਂ ਮਿਲੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਓਰੇਗੋਨ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਨਹੀਂ ਕਰ ਪਾਈ ਹੈ, ਕਿਉਂਕਿ ਇਸ ਵੱਲੋ ਕੰਟਰੋਲ ਰੂਮ ਸਥਾਪਤ ਕਰਨ ਅਤੇ ਪੀੜਤ ਪਰਿਵਾਰਾਂ ਨਾਲ ਸੰਪਰਕ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਬੀਬੀ ਸੁਸ਼ਮਾ ਸਵਰਾਜ ਓਰੇਗੋਨ ਵਿਚ ਪੰਜਾਬੀਆਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਭਾਰਤੀ ਦੂਤਾਵਾਸ ਨੂੰ ਕਹਿ ਸਕਦੇ ਹਨ। Harsimrat Badal seeks Sushma Swaraj help to identify Punjabis in Oregon detentionਬੀਬੀ ਬਾਦਲ ਨੇ ਕਿਹਾ ਕਿ ਅਮਰੀਕਾ ਤੋਂ ਆ ਰਹੀਆਂ ਖਬਰਾਂ ਨੇ ਇਸ ਸੰਕੇਤ ਦਿੱਤਾ ਹੈ ਕਿ ਇਹਨਾਂ ਕੈਦੀਆਂ ਨੂੰ ਵਕੀਲਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਆਪਣੇ ਅਮਰੀਕੀ ਹਮਰੁਤਬਾਵਾਂ ਨਾਲ ਗੱਲ ਕਰਨ ਅਤੇ ਅਮਰੀਕੀ ਅਧਿਕਾਰੀਆਂ ਬੇਨਤੀ ਕਰਨ ਕਿ ਉਹ ਅਪੀਲ ਕਰਨ ਦਾ ਮੌਕਾ ਦਿੱਤੇ ਕਿਸੇ ਵੀ ਕੈਦੀ ਨੂੰ ਡਿਪੋਰਟ ਨਾ ਕਰਨ। ਕੇਂਦਰੀ ਮੰਤਰੀ ਨੇ ਕਿਹਾ ਕਿ ਓਰੇਗੋਨ ਤੋਂ ਮਿਲੀਆਂ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਕੈਦੀਆਂ ਨੂੰ ਅਣਮਨੁੱਖੀ ਹਾਲਤਾਂ ਵਿਚ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਕੈਦੀਆਂ ਨੂੰ ਬੇੜੀਆਂ ਪਾਈਆਂ ਹੋਈਆਂ ਹਨ ਅਤੇ ਉਹਨਾਂ ਨੂੰ ਖੁੱਲ•ੇ ਪਖਾਨਿਆਂ ਅੱਗੇ ਪਿੰਜਰਿਆਂ ਵਿਚ ਡੱਕਿਆ ਗਿਆ ਹੈ। ਬੀਬੀ ਬਾਦਲ ਨੇ ਬੀਬੀ ਸਵਰਾਜ ਨੂੰ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਅਮਰੀਕਾ ਵਿਚ ਮਨੁੱਖੀ ਬੰਦੀਆਂ ਵਾਸਤੇ ਲਾਗੂ ਮੁੱਢਲੇ ਨਿਯਮਾਂ ਦੀ ਓਰੇਗੋਨ ਜੇਲ• ਵਿਚ ਪਾਲਣਾ ਨੂੰ ਯਕੀਨੀ ਬਣਾਉਣ। —PTC News


  • Tags

Top News view more...

Latest News view more...