ਦਿੱਲੀ ‘ਚ ਆਰਗੈਨਿਕ ਫੂਡ ਫੈਸਟੀਵਲ ਦਾ ਸ਼ਾਨਦਾਰ ਆਗਾਜ਼, ਹਰਸਿਮਰਤ ਕੌਰ ਬਾਦਲ ਤੇ ਸਮ੍ਰਿਤੀ ਇਰਾਨੀ ਨੇ ਕੀਤਾ ਉਦਘਾਟਨ

Harsimrat Kaur Badal and Smriti Irani inaugurates Organic Food Festival in Delhi

ਨਵੀਂ ਦਿੱਲੀ: ਦਿੱਲੀ ‘ਚ ਆਰਗੈਨਿਕ ਫੂਡ ਫੈਸਟੀਵਲ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਇਸ ਫੈਸਟੀਵਲ ਦਾ ਉਦਘਾਟਨ ਅੱਜ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕੀਤਾ। ਫੂਡ ਪ੍ਰਾਸੈਸਿੰਗ ਮੰਤਰਾਲੇ ਵੱਲੋਂ ਫੂਡ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਆਰਗੈਨਿਕ ਫੂਡ ਫੈਸਟੀਵਲ ਦਾ ਆਗਾਜ਼ ਅੱਜ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਇਆ ਹੈ, ਜੋ 23 ਫਰਵਰੀ ਤੱਕ ਚੱਲੇਗਾ।

ਹੋਰ ਪੜ੍ਹੋ: ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ’ਤੇ ਫੌਜ ਦੇ ਜਵਾਨਾਂ ਨੂੰ ਲੱਗਾ ਕਰੰਟ, 1 ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਇਸ ਫੈਸਟੀਵਲ ਜ਼ਰੀਏ ਜੈਵਿਕ ਖੇਤੀ, ਜੈਵਿਕ ਉਤਪਾਦਾਂ ਤੇ ਮਹਿਲਾ ਉਦਮੀਆਂ ਨੂੰ ਵਧਾਵਾ ਦੇਣਾ ਮੁੱਖ ਮਕਸਦ ਹੈ। ਇਸ ਫ਼ੂਡ ਫੈਸਟੀਵਲ ‘ਚ 150 ਤੋਂ ਜ਼ਿਆਦਾ ਮਹਿਲਾ ਉੱਦਮੀ, ਸਵੈ ਸਹਾਇਤਾ ਸਮੂਹ ਤੇ ਗੁਜਰਾਤ ਦੇ ਦੋ ਸਹਿਕਾਰੀ ਸਮੂਹ ਹਿੱਸਾ ਲੈ ਰਹੇ ਹਨ।

-PTC News