Tue, Apr 23, 2024
Whatsapp

ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ

Written by  Jashan A -- April 14th 2019 08:51 AM -- Updated: April 14th 2019 08:52 AM
ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ

ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ

ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ,ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਟਵਿੱਟਰ ਉੱਤੇ ਬੋਲੇ ਜਾ ਰਹੇ ਝੂਠਾਂ ਦੀ ਪੋਲ੍ਹ ਖੋਲ੍ਹਦਿਆਂ ਅਜਿਹੇ ਤੱਥ ਪੇਸ਼ ਕੀਤੇ ਹਨ, ਜਿਹਨਾਂ ਦਾ ਅਮਰਿੰਦਰ ਕੋਲ ਕੋਈ ਜੁਆਬ ਨਹੀਂ ਸੀ ਅਤੇ ਮੁੱਖ ਮੰਤਰੀ ਨੂੰ ਮੂੰਹ ਦੀ ਖਾਣੀ ਪਈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਅੱਜ ਟਵਿੱਟਰ ਉੱਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਮਹਾਰਾਜੇ ਨੂੰ ਆਪਣੇ ਵਡੇਰਿਆਂ ਵੱਲੋਂ ਸਿੱਖਾਂ ਖ਼ਿਲਾਫ ਕੀਤੇ ਉਹਨਾਂ ਪਾਪਾਂ ਦਾ ਜੁਆਬ ਦੇਣਾ ਪੈਣਾ ਹੈ, ਜਦੋਂ ਉਹ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸਨ। ਇਸ ਤੋਂ ਇਲਾਵਾ ਜਦੋਂ ਕੈਪਟਨ ਦੇ ਵਡੇਰੇ ਗੋਰਿਆਂ ਨਾਲ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਿਲਾਫ ਹੋ ਗਏੇ ਸਨ ਅਤੇ ਇੰਨਾ ਹੀ ਨਹੀਂ 100 ਸਾਲ ਪਹਿਲਾਂ ਜਦੋਂ ਜਲ੍ਹਿਆਂਵਾਲਾ ਬਾਗ ਵਿਚ ਸੈਂਕੜੇ ਨਿਰਦੋਸ਼ ਪੰਜਾਬੀਆਂ ਦਾ ਖੂਨ ਵਹਾਇਆ ਗਿਆ ਸੀ ਤਾਂ ਉਹਨਾਂ ਨੇ ਸਰਕਾਰੀ ਟੈਲੀਗਰਾਮ ਰਾਹੀ ਅੰਮ੍ਰਿਤਸਰ ਦੇ ਬੁੱਚੜ ਜਰਨਲ ਡਾਇਰ ਨੂੰ ਵਧਾਈ ਭੇਜੀ ਸੀ।ਬੀਬੀ ਬਾਦਲ ਨੇ ਕਿਹਾ ਕਿ ਹੁਣ ਤੁਹਾਨੂੰ ਭੱਜਣ ਲਈ ਕੋਈ ਥਾਂ ਨਹੀਂ ਬਚੀ ਹੈ। ਤੁਹਾਨੂੰ ਹੁਣ ਸਿੱਖ ਕੌਮ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਵਡੇਰਿਆਂ ਦੇ ਰਿਕਾਰਡ ਕੀਤੇ ਪਏ ਪਾਪਾਂ ਲਈ ਮੁਆਫੀ ਕਿਉਂ ਨਹੀਂ ਮੰਗੀ ਹੈ? ਧਿਆਨ ਦਿਓ ਮੈਂ 'ਰਿਕਾਰਡ ਕੀਤੇ' ਸ਼ਬਦ ਦਾ ਇਸਤੇਮਾਲ ਕਰ ਰਹੀ ਹਾਂ।ਮੈਂ ਆਪਣੀ ਟਵੀਟ ਵਿਚ ਤੁਹਾਡੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਲਿਖੀ ਟੈਲੀਗਰਾਮ ਦਾ ਸਬੂਤ ਦੇ ਚੁੱਕੀ ਹਾਂ, ਜਿਸ ਵਿਚ ਉਹ ਕਹਿ ਰਹੇ ਹਨ ਕਿ ਤੁਹਾਡੇ (ਜਨਰਲ ਡਾਇਰ) ਵੱਲੋਂ ਕੀਤੀ ਕਾਰਵਾਈ (ਗੋਲੀਬਾਰੀ) ਸਹੀ ਹੈ ਅਤੇ ਗਵਰਨਰ ਜਨਰਲ ਵੀ ਇਸ ਨਾਲ ਸਹਿਮਤ ਹੈ। ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੇ ਨਟਵਰ ਸਿੰਘ ਵੱਲੋਂ ਲਿਖੀ ਇੱਕ ਕਿਤਾਬ ਵਿਚ ਇਸ ਗੱਲ ਦਾ 'ਰਿਕਾਰਡ ਕੀਤਾ ਸਬੂਤ' ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਜਨਰਲ ਡਾਇਰ ਵੱਲੋਂ ਕੀਤੀ ਅਣਮਨੁੱਖੀ ਕਾਰਵਾਈ ਦੀ ਹਮਾਇਤ ਕੀਤੀ ਸੀ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਜਨਰਲ ਡਾਇਰ ਨੇ ਆਪਣੀ ਆਤਮਕਥਾ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਬੀਬੀ ਬਾਦਲ ਨੇ ਕਿਹਾ ਕਿ ਆਪਣੇ ਵਡੇਰਿਆਂ ਵੱਲੋਂ ਕੀਤੇ ਪਾਪਾਂ ਦੇ ਪੇਸ਼ ਕੀਤੇ ਸਬੂਤਾਂ ਦਾ ਜੁਆਬ ਦੇਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਝੂਠੀ ਘੜੀ ਡਿਨਰ ਦੀ ਕਹਾਣੀ ਨਾਲ ਸਾਰੀ ਗੱਲ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਪੜ੍ਹੋ: ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕ 17 ਫਰਵਰੀ ਨੂੰ ਕਰਨਗੇ ਗੁਪਤ ਐਕਸ਼ਨ ਮੁੱਖ ਮੰਤਰੀ ਨੂੰ ਖੁਦ ਨੂੰ ਨਾਇਕ ਵਜੋਂ ਪੇਸ਼ ਕਰਨ ਤੋਂ ਵਰਜਦਿਆਂ ਬੀਬੀ ਬਾਦਲ ਨੇ ਕਿਹਾ ਕਿ ਤੁਹਾਡੇ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫੇ ਦੇਣ ਦੇ ਰਚੇ ਡਰਾਮੇ ਦਾ ਪਰਦਾਫਾਸ਼ ਹੋ ਗਿਆ ਹੈ। ਸਿੱਖਾਂ ਦੀਆਂ ਨਜ਼ਰਾਂ ਵਿਚ ਨਾਇਕ ਬਣਨ ਦੀ ਕੋਸ਼ਿਸ਼ ਕਰਨ ਅਤੇ ਬੁਰੀ ਤਰ੍ਹਾਂ ਨਕਾਰੇ ਜਾਣ ਮਗਰੋਂ ਤੁਸੀਂ ਨਾ ਸਿਰਫ ਦੁਬਾਰਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸੀ,ਸਗੋਂ ਦਿੱਲੀ ਦੇ ਬੁੱਚੜ ਜਗਦੀਸ਼ ਟਾਈਟਲਰ ਦਾ ਬਚਾਅ ਕਰਕੇ ਸਿੱਖਾਂ ਦੇ ਕਤਲੇਆਮ ਨੂੰ ਵੀ ਸਹੀ ਠਹਿਰਾ ਦਿੱਤਾ ਸੀ। ਇਸ ਮੈਨੂੰ ਆਪਣੀਆਂ ਅਖੌਤੀ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ1984 ਵਿਚ ਛੋਟੀ ਉਮਰ ਦੀ ਹੋ ਸਕਦੀ ਹਾਂ, ਪਰ ਮੈਂ ਸ਼ਰਨਾਰਥੀ ਕੈਪਾਂ ਵਿਚ ਕੰਮ ਕੀਤਾ ਹੈ ਅਤੇ ਆਪਣੇ ਸਿੱਖ ਭਾਈਚਾਰੇ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ। ਉਹਨਾਂ ਕਿਹਾ ਕਿ ਤੁਸੀਂ ਇੱਕ ਪਾਸੇ ਸਿੱਖ ਕੌਮ ਦੇ ਕਾਤਿਲਾਂ ਦਾ ਪੱਖ ਲਿਆ ਹੈ ਅਤੇ ਇੱਥੋਂ ਤਕ ਕਿ ਹੁਣ ਵੀ ਤੁਹਾਡੇ ਅੰਦਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਕਹਿਣ ਦਾ ਹੌਸਲਾ ਨਹੀਂ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਤੋਪਾਂ ਭੇਜਣ ਅਤੇ ਦਿੱਲੀ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਲਈ ਉਹ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵੱਲੋਂ ਸਮੁੱਚੀ ਕੌਮ ਤੋਂ ਮੁਆਫੀ ਮੰਗੇ। ਇਹ ਕਹਿੰਦਿਆਂ ਕਿ ਅਮਰਿੰਦਰ ਸਿੰਘ ਸਿੱਖਾਂ ਦੀ ਥਾਂ ਗਾਂਧੀ ਪਰਿਵਾਰ ਦੀ ਤਰਫਦਾਰੀ ਕਰ ਰਿਹਾ ਹੈ, ਬੀਬੀ ਬਾਦਲ ਨੇ ਕਿਹਾ ਕਿ ਅਜਿਹਾ ਕਰਦਿਆਂ ਤੁਸੀਂ ਆਪਣੇ ਵੰਸ਼ ਦੇ ਮੋਢੀ ਆਲਾ ਸਿੰਘ ਦੇ ਨਕਸ਼ੇ ਕਦਮਾਂ ਉਤੇ ਚੱਲ ਰਹੇ ਹੋ, ਜਿਸ ਨੇ ਅਬਦਾਲੀ ਦੇ ਕਹਿਣ ਉੱਤੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਤੁਸੀਂ ਉਹਨਾਂ ਵਡੇਰਿਆਂ ਦੀ ਰਾਹ ਉੱਤੇ ਚੱਲ ਰਹੇ ਹੋ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਖ਼ਿਲਾਫ ਅੰਗਰੇਜ਼ਾਂ ਦੀ ਮੱਦਦ ਕੀਤੀ ਸੀ ਅਤੇ ਮਹਾਰਾਜਾ ਭੁਪਿੰਦਰ ਸਿੰਘ ਨੇ ਨਿਰਦੋਸ਼ ਪੰਜਾਬੀਆਂ ਨੂੰ ਮਾਰਨ ਲਈ ਜਨਰਲ ਡਾਇਰ ਨੂੰ ਵਧਾਈ ਦੇ ਕੇ ਪੂਰੇ ਪੰਜਾਬ ਨਾਲ ਗੱਦਾਰੀ ਕੀਤੀ ਸੀ। ਬੀਬੀ ਬਾਦਲ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਅਮਰਿੰਦਰ ਅਜਿਹਾ ਕਿਉਂ ਕਰ ਰਿਹਾ ਹੈ? ਉਹਨਾਂ ਕਿਹਾ ਕਿ ਤੁਹਾਡੀ ਹੋਂਦ ਗਾਂਧੀ ਪਰਿਵਾਰ ਨੂੰ ਖੁਸ਼ ਰੱਖਣ ਕਰਕੇ ਹੀ ਬਚੀ ਹੋਈ ਹੈ। ਇਸ ਵਾਸਤੇ ਤੁਸੀਂ ਆਪਣੀ ਜ਼ਮੀਰ ਗਾਂਧੀਆਂ ਨੂੰ ਵੇਚਣ ਲਈ ਤਿਆਰ ਹੋ, ਜਿਵੇਂ ਤੁਹਾਡੇ ਵਡੇਰਿਆਂ ਨੇ ਫਿਰੰਗੀਆਂ ਅਤੇ ਅਬਦਾਲੀ ਨੂੰ ਵੇਚੀ ਸੀ। ਬੀਬੀ ਬਾਦਲ ਨੇ ਕਿਹਾ ਕਿ ਜਿੱਥੋਂ ਤਕ ਉਹਨਾਂ ਦੇ ਪਰਿਵਾਰ ਦਾ ਸੰਬੰਧ ਹੈ, ਇਸ ਨੇ ਸੇਵਾ ਕਰਕੇ ਸਿੱਖਾਂ ਤੋਂ ਸਤਿਕਾਰ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਲਹਿਣਾ ਸਿੰਘ ਮਜੀਠੀਆ ਦਾ ਨਾਂ ਹਰਿਮੰਦਰ ਸਾਹਿਬ ਦੀਆਂ ਪੌੜੀਆਂ ਵਿਚ ਇਸ ਲਈ ਉਕਰਿਆ ਹੋਇਆ ਹੈ, ਕਿਉਂਕਿ ਉਹਨਾਂ ਨੇ ਸਿੱਖ ਪੰਥ ਲਈ ਕੁੱਝ ਚੰਗਾ ਕੀਤਾ ਹੈ। -PTC News


Top News view more...

Latest News view more...