Advertisment

ਬਠਿੰਡਾ: ਮਹੰਤ ਗੁਰਬੰਤਾ ਦਾਸ ਸਕੂਲ 'ਚ ਪਹੁੰਚੇ ਹਰਸਿਮਰਤ ਕੌਰ ਬਾਦਲ, ਬੱਚਿਆਂ ਨਾਲ ਮਨਾਈ ਲੋਹੜੀ

author-image
Jashan A
Updated On
New Update
ਬਠਿੰਡਾ: ਮਹੰਤ ਗੁਰਬੰਤਾ ਦਾਸ ਸਕੂਲ 'ਚ ਪਹੁੰਚੇ ਹਰਸਿਮਰਤ ਕੌਰ ਬਾਦਲ, ਬੱਚਿਆਂ ਨਾਲ ਮਨਾਈ ਲੋਹੜੀ
Advertisment
ਬਠਿੰਡਾ: ਮਹੰਤ ਗੁਰਬੰਤਾ ਦਾਸ ਸਕੂਲ 'ਚ ਪਹੁੰਚੇ ਹਰਸਿਮਰਤ ਕੌਰ ਬਾਦਲ, ਬੱਚਿਆਂ ਨਾਲ ਮਨਾਈ ਲੋਹੜੀ,ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਦੇ ਮਹੰਤ ਗੁਰਬੰਤਾ ਦਾਸ ਸਕੂਲ 'ਚ ਲੋਹੜੀ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਕੂਲ ਸਟਾਫ਼ ਅਤੇ ਬੱਚਿਆਂ ਨਾਲ ਲੋਹੜੀ ਦਾ ਜਸ਼ਨ ਮਨਾਇਆ। ਇਸ ਦੌਰਾਨ ਸਕੂਲੀ ਬੱਚਿਆਂ ਨੇ ਵੀ ਸਮਾਗਮ 'ਚ ਰੰਗ ਬੰਨਿਆ, ਛੋਟੀਆਂ-ਛੋਟੀਆਂ ਬੱਚਿਆ ਵੱਲੋਂ ਗਿੱਧਾ ਪਾ ਕੇ ਲੋਹੜੀ ਦੇ ਸਮਾਗਮ ਨੂੰ ਹੋਰ ਚਾਰ ਚੰਨ ਲੈ ਦਿੱਤੇ। ਹੋਰ ਪੜ੍ਹੋ: ਦੇਖੋ,ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਬਜ਼ੁਰਗ ਮਾਤਾ ਦੀ ਸੇਵਾ ਕਰਦੇ ਹੋਏ ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿਥੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ, ਉਥੇ ਹੀ ਬੱਚਿਆਂ ਨੂੰ ਮੂੰਗਫਲੀ ਗੱਚਕ ਰਿਓੜੀਆਂ ਵੀ ਵੰਡੀਆਂ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਪੋਤੇ ਦੀ ਲੋਹੜੀ ਸਮਾਗਮ 'ਚ ਸ਼ਿਰਕਤ ਕੀਤੀ, ਜਿਥੇ ਉਹਨਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਨਾਲ ਲੋਹੜੀ ਮਨਾਈ। -PTC News-
bathinda punjabi-news harsimrat-kaur-badal harsimrat-kaur-badal-celebrate-lohri
Advertisment

Stay updated with the latest news headlines.

Follow us:
Advertisment