Fri, Apr 19, 2024
Whatsapp

ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ

Written by  Shanker Badra -- May 16th 2019 11:42 AM -- Updated: May 16th 2019 11:44 AM
ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ

ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ

ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ:ਮਾਨਸਾ : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਇਸ ਤਰ੍ਹਾਂ ਬਠਿੰਡਾ ਤੋਂ ਅਕਾਲੀ -ਭਾਜਪਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ।ਇਸ ਦੌਰਾਨ ਪਾਰਟੀ ਦੇ ਦਿੱਗਜ ਆਗੂ ਵੀ ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ। [caption id="attachment_295881" align="aligncenter" width="300"]Harsimrat Kaur Badal favor Election campaigning today Hema Malini
ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ[/caption] ਬਾਲੀਵੁੱਡ ਅਦਾਕਾਰ ਅਤੇ ਭਾਜਪਾ ਆਗੂ ਹੇਮਾ ਮਾਲਿਨੀ ਅੱਜ ਮਾਨਸਾ ਵਿਖੇ ਅਕਾਲੀ ਦਲ ਦੀ ਉਮੀਦਵਾਰ ਅਤੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਹੱਕ 'ਚ ਰੋਡ ਸ਼ੋਅ ਕਰਨਗੇ।ਇਹ ਰੋਡ ਸ਼ੋਅ ਸਵੇਰੇ 11.30ਵਜੇ ਹਰਸਿਮਰਤ ਕੌਰ ਬਾਦਲ ਦੇ ਦਫਤਰ ਤੋਂ ਸ਼ੁਰੂ ਹੋਵੇਗਾ।ਇਸ ਦੌਰਾਨ ਹੇਮਾ ਮਾਲਿਨੀ ਵੋਟਰਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਨਗੇ।ਇਸ ਦੇ ਇਲਾਵਾ ਬਠਿੰਡਾ 'ਚ ਸਨੀ ਦਿਓਲ ਵੀ ਹਰਸਿਮਰਤ ਕੌਰ ਦੇ ਹੱਕ 'ਚ ਰੋਡ ਸ਼ੋਅ ਕੱਢਣਗੇ। [caption id="attachment_295883" align="aligncenter" width="195"]Harsimrat Kaur Badal favor Election campaigning today Hema Malini
ਹੇਮਾ ਮਾਲਿਨੀ ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਕਾਲੀ -ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਅੱਜ ਪੰਜਾਬ ਆਉਣਗੇ ਰਾਜਨਾਥ ਸਿੰਘ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਉਂਦੀ 19 ਮਈ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਵੋਟਿੰਗ ਹੋਵੇਗੀ, ਜਿਸ ਲਈ ਚੋਣ ਪ੍ਰਚਾਰ 17 ਮਈ ਨੂੰ ਬੰਦ ਹੋ ਜਾਵੇਗਾ। 23 ਮਈ ਨੂੰ 17ਵੀਂ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਣਗੇ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...