ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ

Harsimrat Kaur Badal heard cries of elderly women
ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ 'ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ

ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ :ਬਠਿੰਡਾ : ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਹਲਕੇ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਹੈ।

Harsimrat Kaur Badal heard cries of elderly women
ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ

ਇਸ ਦੌਰਾਨ ਓਥੇ ਚੋਣ ਰੈਲੀ ਦੌਰਾਨ ਕੁੱਝ ਬੀਬੀਆਂ ਭਾਵੁਕ ਹੋ ਕੇ ਰੋਣ ਲੱਗ ਪਈਆਂ ਸਨ।ਜਦੋਂ ਇਸ ਬਾਰੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪਤਾ ਲੱਗਾ ਤਾਂ ਉਹ ਝੱਟਪਟ ਸਟੇਜ਼ ਤੋਂ ਉਤਰ ਕੇ ਆਏ ਅਤੇ ਉਨ੍ਹਾਂ ਬੀਬੀਆਂ ਦਾ ਦੁਖੜਾ ਸੁਣਿਆ।ਪਤਾ ਲੱਗਾ ਹੈ ਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਬੀਬੀਆਂ ਦੀ ਆਟਾ -ਦਾਲ ਸ਼ਕੀਮ ਬੰਦ ਕਰ ਦਿੱਤੀ ਅਤੇ ਬੁਢਾਪਾ ਪੈਨਸ਼ਨ ਕੱਟ ਦਿੱਤੀ ਹੈ ,ਜਿਸ ਕਰਕੇ ਦੁਖੀ ਬੀਬੀਆਂ ਦਾ ਰੋਣਾ ਨਿਕਲ ਆਇਆ ਹੈ।

Harsimrat Kaur Badal heard cries of elderly women
ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ

ਦੱਸ ਦੇਈਏ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੀ ਨੂੰ 2 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ’ਚੋਂ ਹੁਣ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ।ਜਿਸ ਕਰਕੇ ਪੰਜਾਬ ਦੇ ਲੋਕ ਕੈਪਟਨ ਸਰਕਾਰ ਨਾਲ ਨਰਾਜ਼ ਚੱਲ ਰਹੇ ਹਨ।ਅਜਿਹਾ ਹੀ ਅੱਜ ਬਠਿੰਡਾ ਹਲਕੇ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਦੇਖਣ ਨੂੰ ਮਿਲਿਆ ਹੈ।

Harsimrat Kaur Badal heard cries of elderly women
ਬਠਿੰਡਾ : ਕਾਂਗਰਸ ਵੱਲੋਂ ਆਟਾ -ਦਾਲ ਅਤੇ ਪੈਨਸ਼ਨ ਕੱਟਣ ‘ਤੇ ਬਜ਼ੁਰਗ ਔਰਤਾਂ ਹੋਈਆਂ ਭਾਵੁਕ ,ਹਰਸਿਮਰਤ ਕੌਰ ਬਾਦਲ ਨੇ ਸੁਣੇ ਦੁਖੜੇ

ਇਸ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਇਸ ਪੰਜਾਬ ਦੀ ਨਿਰਦਈ ਕਾਂਗਰਸ ਸਰਕਾਰ ਤੋਂ ਹਰ ਵਰਗ ਔਖਾ ਹੋਇਆ ਪਿਆ ਹੈ। ਅੱਜ ਪਿੰਡ ਲਹਿਰਾ ਮੁਹੱਬਤ ਵਿਖੇ ਇਹਨਾਂ ਬਜ਼ੁਰਗ ਮਾਤਾਵਾਂ ਦੇ ਹੰਝੂ ਵੇਖ ਕੇ ਮਨ ਭਾਵੁਕ ਹੋ ਗਿਆ।ਇਹਨਾਂ ਵਿਚੋਂ ਕਿਸੇ ਦੀ ਵਿਧਵਾ ਪੈਨਸ਼ਨ ਕੱਟ ਦਿੱਤੀ ਗਈ ਹੈ ਤੇ ਕਿਸੇ ਦੀ ਬੁਢਾਪਾ ਪੈਨਸ਼ਨ।ਇਹ ਫੋਟੋਆਂ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਗੁਰੂ ਸਾਹਿਬਾਨ ਦੇ ਨਾਮ ਦੀ ਝੂਠੀ ਸੌਂਹ ਖਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹੁੰਚਦੀਆਂ ਕਰੋ ਤਾਂ ਜੋ ਉਹ ਇਹਨਾਂ ਬਾਰੇ ਕੁੱਝ ਸੋਚ ਸਕਣ ਕਿਉਂਕਿ ਇਹਨਾਂ ਸਾਧਾਰਨ ਲੋਕਾਂ ਨੂੰ ਤਾਂ ਕਦੇ “ਰਾਜਾ ਸਾਹਿਬ” ਦੇ ਮਹਿਲ ਵੜਨ ਦਾ ਮੌਕਾ ਮਿਲਣਾ ਨਹੀਂ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਚੰਡੀਗੜ੍ਹ : ਭਾਜਪਾ ਉਮੀਦਵਾਰ ਕਿਰਨ ਖੇਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਕੱਢਿਆ ਰੋਡ ਸ਼ੋਅ ,ਅਨੂਪਮ ਖੇਰ ਨੇ ਪਤਨੀ ਲਈ ਮੰਗੀਆਂ ਵੋਟਾਂ
-PTCNews