Sat, Apr 20, 2024
Whatsapp

ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ ,ਦੇਖੋ ਵੀਡੀਓ

Written by  Shanker Badra -- February 02nd 2019 11:38 AM
ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ ,ਦੇਖੋ ਵੀਡੀਓ

ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ ,ਦੇਖੋ ਵੀਡੀਓ

ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ ,ਦੇਖੋ ਵੀਡੀਓ:ਨਵੀਂ ਦਿੱਲੀ : ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ,ਸੰਸਦ ਮੈਂਬਰ ਕਿਰਨ ਖੇਰ ਅਤੇ ਸਮ੍ਰਿਤੀ ਇਰਾਨੀ ਨੇ ਦਿੱਲੀ 'ਚ ਕਿੱਕਲੀ ਪਾ ਕੇ ਖੂਬ ਮਸਤੀ ਕੀਤੀ ਹੈ।ਜਿਸ ਦੀ ਇੱਕ ਵੀਡੀਓ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵੀਟਰ ਅਕਾਊਂਟ ਤੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤੀ ਹੈ।ਜਿਸ 'ਚ ਹਰਸਿਮਰਤ ਕੌਰ ਬਾਦਲ ਨਾਲ ਸਮਰਿਤੀ ਇਰਾਨੀ, ਕਿਰਨ ਖੇਰ ਸਮੇਤ ਹੋਰ ਮਹਿਲਾਵਾਂ ਕਿੱਕਲੀ ਪਾ ਰਹੀਆਂ ਹਨ। [caption id="attachment_249898" align="aligncenter" width="300"]Harsimrat Kaur Badal ,Kiran Kher And Smriti Irani Delhi Kikki ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ , ਦੇਖੋ ਵੀਡੀਓ[/caption] ਇਸ ਦੌਰਾਨ ਵੀਡੀਓ ਸਾਂਝੀ ਕਰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਹੈ- ਸਰਦੀ ਦੀ ਨਿੱਘੀ ਧੁੱਪ, ਦੋਸਤਾਂ ਦੀ ਮਹਿਫ਼ਲ, ਗੀਤ-ਸੰਗੀਤ ਅਤੇ ਮਸਤੀ ਵਿੱਚ ਨੱਚਣਾ।ਕਦੇ ਕਦੇ, ਜਦੋਂ ਤੁਹਾਨੂੰ ਇਸ ਦੀ ਉਮੀਦ ਵੀ ਨਹੀਂ ਹੁੰਦੀ, ਜ਼ਿੰਦਗੀ ਤੁਹਾਡੇ 'ਤੇ ਆਪਣਾ ਜਾਦੂ ਬਿਖੇਰਦੀ ਹੈ, ਤੇ ਬਿਲਕੁਲ ਅਜਿਹਾ ਹੀ ਕੱਲ੍ਹ ਬਾਅਦ ਦੁਪਹਿਰ ਸਾਡੇ ਨਾਲ ਹੋਇਆ, ਜਦੋਂ ਦੁਪਹਿਰ ਦਾ ਖਾਣਾ ਅਤੀਤ ਦੀ ਇੱਕ ਫ਼ੇਰੀ ਬਣ ਗਿਆ। [caption id="attachment_249897" align="aligncenter" width="300"]Harsimrat Kaur Badal ,Kiran Kher And Smriti Irani Delhi Kikki ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ , ਦੇਖੋ ਵੀਡੀਓ[/caption] ਕੁਝ ਪਲਾਂ ਲਈ, ਅਸੀਂ ਇਕੱਠੇ ਖੇਡਦੇ ਅਤੇ ਨੱਚਦੇ, ਬੱਚੇ ਬਣ ਗਏ ਸਾਂ। ਮੈਂ ਜਾਣਿਆ ਕਿ ਅਸੀਂ ਅਜੇ ਵੀ ਕਿੱਕਲੀ ਪਾਉਂਦੀਆਂ ਹੋਈਆਂ ਹਵਾ ਦੇ ਬੁੱਲੇ ਵਾਂਗਰ ਘੁੰਮ ਸਕਦੀਆਂ ਹਾਂ, ਤੇ ਸਾਡੇ ਅੰਦਰੋਂ ਬਚਪਨ ਵਾਂਗ ਹੀ ਹਾਸਾ ਆਪ ਮੁਹਾਰੇ ਫੁੱਟਦਾ ਹੈ। ਅਜਿਹੀਆਂ ਮਨਮੌਜੀ ਭਰੀਆਂ ਘੜੀਆਂ ਨਾਲ ਪਰਮਾਤਮਾ ਹਰ ਦੇਸ਼ਵਾਸੀ ਨੂੰ ਅਨੰਤ ਕਾਲ ਤੱਕ ਨਿਵਾਜ਼ੇ। ਪਰਮਾਤਮਾ ਕਰੇ ਕਿ ਅਸੀਂ ਇੱਕ ਦੂਜੇ ਦਾ ਸਾਥ ਦੇਣ ਲਈ ਹੱਥ ਹੋਰ ਵਧਾਈਏ, ਹੋਰ ਮੁਸਕੁਰਾਈਏ, ਹੋਰ ਖੁੱਲ੍ਹ ਕੇ ਨੱਚੀਏ ਤੇ ਜ਼ਿੰਦਗੀ ਨੂੰ ਹੋਰ ਜ਼ਿੰਦਾਦਿਲੀ ਨਾਲ ਮਾਣੀਏ। [caption id="attachment_249896" align="aligncenter" width="300"]Harsimrat Kaur Badal ,Kiran Kher And Smriti Irani Delhi Kikki ਹਰਸਿਮਰਤ ਕੌਰ ਬਾਦਲ, ਕਿਰਨ ਖੇਰ ਤੇ ਸਮ੍ਰਿਤੀ ਇਰਾਨੀ ਨੇ ਪਾਈ ਕਿੱਕਲੀ , ਦੇਖੋ ਵੀਡੀਓ[/caption] ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਨਵੀਂ ਦਿੱਲੀ ਸਥਿਤ ਘਰ ਵਿੱਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਸੀ।ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸਮੇਤ ਹੋਰ ਕਈ ਭਾਜਪਾ ਆਗੂ ਪਹੁੰਚੇ ਸਨ।

-PTCNews

Top News view more...

Latest News view more...