Advertisment

'ਬਠਿੰਡਾ ਏਮਜ਼' ਰਾਹੀਂ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਹਰਸਿਮਰਤ ਕੌਰ ਬਾਦਲ ਨੇ ਕੀਤੀ ਸ਼ੁਰੂਆਤ

author-image
Jagroop Kaur
New Update
'ਬਠਿੰਡਾ ਏਮਜ਼' ਰਾਹੀਂ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਹਰਸਿਮਰਤ ਕੌਰ ਬਾਦਲ ਨੇ ਕੀਤੀ ਸ਼ੁਰੂਆਤ
Advertisment
ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੰਦੇ ਹੋਏ ਏਮਜ਼ ਬਠਿੰਡਾ ਦੇ ਡਾਕਟਰਾਂ ਦੀ ਆਵਾਜਾਈ ਵਾਲੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇੱਕ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ , ਅਤੇ ਇਹ ਬਸ ਸੇਵਾ ਬਠਿੰਡਾ ਦੇ ਐਮਸ ਹਸਪਤਾਲ ਨਾਲ ਜੋੜਦਿਆਂ ਹੋਈਆਂ ਬਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ , ਇਸ ਦੁਆਰਾਂ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਕਰਨਾ ਮੇਰੇ ਲਈ ਸਨਮਾਨ ਭਰਿਆ ਹੈ ਜਿਹੜੇ ਡਾਕਟਰ ਹੁਣ ਨਿਯਮਿਤ ਤੌਰ 'ਤੇ ਸਿਵਲ ਹਸਪਤਾਲ ਬਾਦਲ ਦਾ ਦੌਰਾ ਕਰਿਆ ਕਰਨਗੇ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਉਪਰਾਲੇ ਨਾਲ ਪੇਂਡੂ ਖੇਤਰਾਂ ਅੰਦਰ ਸਿਹਤ ਸੰਭਾਲ਼ ਦੀ ਸੁਵਿਧਾ ਵਿੱਚ ਵਾਧਾ ਹੋਵੇਗਾ, ਅਤੇ ਇਸ ਇਲਾਕੇ ਅੰਦਰ ਸੁਪਰ-ਸਪੈਸ਼ਿਅਲਿਟੀ ਇਲਾਜ ਸੁਵਿਧਾਵਾਂ ਵੀ ਵਧਣਗੀਆਂ।Image may contain: 4 people, people standing and outdoor ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਭਾਜਪਾ ਇਕਾਈ ਵੱਲੋਂ 'ਕਿਸਾਨੀ ਅੰਦੋਲਨ' ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕਰਨ ਅਤੇ ਕਿਸਾਨਾਂ ‘ਤੇ ਰਾਜਨੀਤੀ ਕਰਨ ਲਈ ਉਨ੍ਹਾਂ ਦੀ ਸਖ਼ਤ ਨਿਖੇਧੀ ਕੀਤੀ। ਪਿੰਡ ਬਾਦਲ ਵਿਚ ਸਿਵਲ ਹਸਪਤਾਲ ਆਉਣ ਲਈ ਡਾਕਟਰਾਂ ਵਾਸਤੇ ਟਰਾਂਸਪੋਰਟ ਸਹੂਲਤ ਵਜੋਂ ਚੱਲਣ ਵਾਲੀ ਬੱਸ ਨੂੰ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ "ਇਹ ਬਹੁਤ ਹੀ ਮੰਦਭਾਗੀ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੇ 'ਕਿਸਾਨ ਸੰਘਰਸ਼' ਅਤੇ ਇਸ ਨਾਲ ਜੁੜੇ ਲੋਕਾਂ ਬਾਰੇ ਬੇਹੱਦ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ।-
bathinda harsimrat-kaur-badal hospital aims bus-service-from-aims-bathinda
Advertisment

Stay updated with the latest news headlines.

Follow us:
Advertisment