Advertisment

ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪਾਰਲੀਮੈਂਟ ਦੇ ਬਾਹਰ ਵੰਡੀਆਂ ਕਣਕ ਦੀਆਂ ਬੱਲੀਆਂ

author-image
Shanker Badra
Updated On
New Update
ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪਾਰਲੀਮੈਂਟ ਦੇ ਬਾਹਰ ਵੰਡੀਆਂ ਕਣਕ ਦੀਆਂ ਬੱਲੀਆਂ
Advertisment
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਸੰਸਦ ਦੇ ਅੰਦਰ ਤੇ ਬਾਹਰ ਲਗਾਤਾਰ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਕਣਕ ਦੀਆਂ ਬੱਲੀਆਂ ਵੰਡ ਕੇ ਅਨੋਖਾ ਪ੍ਰਦਰਸ਼ਨ ਕੀਤਾ ਹੈ। publive-image ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪਾਰਲੀਮੈਂਟ ਦੇ ਬਾਹਰ ਵੰਡੀਆਂ ਕਣਕ ਦੀਆਂ ਬੱਲੀਆਂ ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਅੰਦਰ ਜਾਣ ਵਾਲੇ ਕੈਬਨਿਟ ਮੰਤਰੀਆਂ ਨੂੰ ਕਣਕ ਦੀਆਂ ਬੱਲੀਆਂ ਵੰਡੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਣਕ ਦੀਆਂ ਇਨ੍ਹਾਂ ਬੱਲੀਆਂ ਨੂੰ ਦੇਖ ਕੇ ਸ਼ਾਇਦ ਅੰਨਦਾਤਾ ਯਾਦ ਆ ਜਾਵੇਗਾ , ਜੋ ਖ਼ੂਨ ਪਸੀਨੇ ਨਾਲ ਇਹ ਉਗਾਉਂਦਾ ਹੈ , ਤੁਹਾਡਾ ਢਿੱਡ ਭਰਦਾ ਹੈ। ਤੁਸੀਂ ਓਸੇ ਅੰਨਦਾਤੇ ਦਾ ਅਪਮਾਨ ਕਰ ਰਹੇ ਹੋ ਤੇ ਅਜਿਹੇ ਕਾਨੂੰਨ ਲੈ ਕੇ ਆ ਰਹੇ ਹੋ , ਜਿਸ ਨਾਲ ਅੰਨਦਾਤਾ ਖ਼ਤਮ ਹੋ ਜਾਵੇਗਾ। publive-image ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪਾਰਲੀਮੈਂਟ ਦੇ ਬਾਹਰ ਵੰਡੀਆਂ ਕਣਕ ਦੀਆਂ ਬੱਲੀਆਂ ਉਨ੍ਹਾਂ ਕਿਹਾ ਕਿ ਅਨਾਜ ਪੂੰਜੀਪਤੀਆਂ ਦੇ ਹੱਥ ਵਿੱਚ ਆ ਜਾਵੇਗਾ , ਇਹ ਪੂੰਜੀਪਤੀਆਂ ਦੇ ਹੱਥ ਦੇਣ ਵਾਲੀ ਚੀਜ ਨਹੀਂ ਹੈ , ਸਗੋਂ ਗਰੀਬ ਦੇ ਮੂੰਹ ਵਿੱਚ ਦੇਣ ਵਾਲੀ ਚੀਜ਼ ਹੈ। ਇਸ ਦੇ ਨਾਲ ਹੀ ਬਸਪਾ ਐਮ.ਪੀ. ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੋ ਖਾਣਾ ਖਿਲਾਤਾ ਹੈ ਤੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ,ਉਸ ਅੰਨਦਾਤੇ ਨਾਲ ਕਾਂਗਰਸ ਵੀ ਖਿਲਵਾੜ ਕਰਦੀ ਆਈ ਹੈ ਅਤੇ ਹੁਣ ਭਾਜਪਾ ਵੀ ਕਾਂਗਰਸ ਦੇ ਰਸਤੇ 'ਤੇ ਚਲਦੀ ਹੋਈ ਨਜ਼ਰ ਆਈ ਹੈ। publive-image ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਪਾਰਲੀਮੈਂਟ ਦੇ ਬਾਹਰ ਵੰਡੀਆਂ ਕਣਕ ਦੀਆਂ ਬੱਲੀਆਂ ਹਰਸਿਮਰਤ ਕੌਰ ਬਾਦਲ ਨੇ ਬਸਪਾ ਦੇ ਹੋਰ ਐਮ.ਪੀਜ਼ ਦੇ ਨਾਲ ਰਲ ਕੇ ਸੰਸਦ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰੱਖੇਗਾ ,ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਬਾਰੇ ਸੰਸਦ ਵਿਚ ਚਰਚਾ ਕਰਨ ਤੇ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੰਨਣ ਬਾਰੇ ਸਹਿਮਤੀ ਨਹੀਂ ਹੋ ਜਾਂਦੀ। ਉਹਨਾਂ ਕਿਹਾ ਕਿ ਕਿਸਾਨਾਂ ਤਕਰੀਬਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ। -PTCNews-
parliament harsimrat-kaur-badal wheat agriculture-laws sad-protest
Advertisment

Stay updated with the latest news headlines.

Follow us:
Advertisment