ਹਰਸਿਮਰਤ ਕੌਰ ਬਾਦਲ ਦੇ ਧਰਨੇ ਮਗਰੋਂ ਝੁਕਿਆ ਪ੍ਰਸ਼ਾਸਨ, ਮੰਡੀ ਕਲਾਂ ਵਿਖੇ ਦੇਰ ਰਾਤ ਹੋਈ ਅਕਾਲੀ ਦਲ ਦੀ ਰੈਲੀ

ਮੌੜ ਮੰਡੀ  : ਮੰਡੀ ਕਲਾਂ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਅਕਾਲੀ ਦਲ ਦੀ ਰੈਲੀ ਵਿਚ ਵਿਘਨ ਪਾਉਣ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਬਠਿੰਡਾ ਹਾਈਵੇ ‘ਤੇ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ਼ ਧਰਨਾ ਸ਼ੁਰੂ ਕਰਨ ਉਪਰੰਤ ਆਖਰ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਐਸ. ਐਸ. ਪੀ. ਨਾਨਕ ਸਿੰਘ ਵੱਲੋਂ ਖੁਦ ਦਖਲ ਦੇ ਕੇ ਰੈਲੀ ਵਾਲੀ ਥਾਂ ਸ਼ਰਾਰਤੀ ਅਨਸਰਾਂ ਤੋਂ ਖਾਲੀ ਕਰਵਾਈ ਗਈ ਜਿਸ ਮਗਰੋਂ ਅਕਾਲੀ ਦਲ ਨੇ ਦੇਰ ਰਾਤ ਇਥੇ ਜੋਰਦਾਰ ਰੈਲੀ ਕੀਤੀ।

ਹਰਸਿਮਰਤ ਕੌਰ ਬਾਦਲ ਦੇ ਧਰਨੇ ਮਗਰੋਂ ਝੁਕਿਆ ਪ੍ਰਸ਼ਾਸਨ
ਹਰਸਿਮਰਤ ਕੌਰ ਬਾਦਲ ਦੇ ਧਰਨੇ ਮਗਰੋਂ ਝੁਕਿਆ ਪ੍ਰਸ਼ਾਸਨ

Read More : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਿਹਗੜ੍ਹ ਸਾਹਿਬ ‘ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

ਰੈਲੀ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਅਤੇ ਅਫਸਰਸ਼ਾਹੀ ਨੂੰ ਸਪੱਸ਼ਟ ਕਿਹਾ ਕਿ ਅਕਾਲੀ ਵਰਕਰ ਡਰਨ ਅਤੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਸ ਨਾਲ ਵੀ ਸਰਕਾਰ ਧੱਕਾ ਕਰਨ ਦਾ ਯਤਨ ਕਰੇਗੀ, ਅਸੀਂ ਡੱਟ ਕੇ ਨਾਲ ਖੜ੍ਹੇ ਹੋਵਾਂਗੇ। ਉਨ੍ਹਾਂ ਇਹ ਵੀ ਆਖਿਆ ਕਿ ਚਾਹੇ ਵਿਰੋਧੀ ਅਜਿਹੀਆਂ ਅੜਚਣਾਂ ਪਾ ਲਵੇ, ਅਕਾਲੀ ਦਲ ਬਠਿੰਡਾ ਸੀਟ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇਗਾ।

#WatchVideo: 

ਹੋਰ ਵੀਡੀਓਜ਼ ਦੇਖਣ ਲਈ ਸਾਡਾ ਯੂ-ਟਿਉਬ ਚੈਨਲ ਸਬਸਕ੍ਰਾਈਬ ਕਰੋ:

—PTC News