Thu, Apr 25, 2024
Whatsapp

ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ 'ਚ ਨੰਨੀ ਛਾਂ ਮੁਹਿੰਮ ਤਹਿਤ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟਾ ਪ੍ਰਸਾਦ ਵੰਡਿਆ

Written by  Shanker Badra -- May 12th 2018 08:02 PM
ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ 'ਚ ਨੰਨੀ ਛਾਂ ਮੁਹਿੰਮ ਤਹਿਤ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟਾ ਪ੍ਰਸਾਦ ਵੰਡਿਆ

ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ 'ਚ ਨੰਨੀ ਛਾਂ ਮੁਹਿੰਮ ਤਹਿਤ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟਾ ਪ੍ਰਸਾਦ ਵੰਡਿਆ

ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ 'ਚ ਨੰਨੀ ਛਾਂ ਮੁਹਿੰਮ ਤਹਿਤ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟਾ ਪ੍ਰਸਾਦ ਵੰਡਿਆ:ਕੇਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਅੱਜ ਵਿਧਾਨ ਹਲਕਾ ਤਲਵੰਡੀ ਸਾਬੋ ਅਤੇ ਮੋੜ ਮੰਡੀ ਦੇ ਵਿਖੇ ਨੰਨੀ ਛਾਂ ਮੁਹਿੰਮ ਤਹਿਤ ਚੱਲ ਰਹੇ ਸਿਲਾਈ ਸੈਟਰਾਂ ਵਿੱਚ ਸਿਲਾਈ ਦੀ ਟ੍ਰੇਨਿੰਗ ਲੈ ਚੁੱਕੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਲਈ ਪੁੱਜੇ ਹੋਏ ਸਨ।Harsimrat Kaur Badal sewing machines and boota prasad women under Nanhi Chhaan campaign Talwandi Saboਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਵਿੱਚ ਨੰਨੀ ਛਾਂ ਮੁਹਿੰਮ ਤਹਿਤ ਬੂਟਾ ਪ੍ਰਸਾਦ ਵੰਡਿਆ ਹੈ।ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਮੇਰੀ ਅਕਸਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਸੂਬੇ ਦੇ ਲੋਕ ਧੀਆਂ ਅਤੇ ਰੁੱਖਾਂ ਦੀ ਅਹਿਮੀਅਤ ਨੂੰ ਜਾਣ ਸਕਣ।ਨੰਨੀ ਛਾਂ ਮੁਹਿੰਮ ਨੂੰ ਹੋਂਦ ਵਿੱਚ ਲੈ ਕੇ ਆਉਣ ਦਾ ਮੇਰਾ ਮਕਸਦ ਵੀ ਇਹੀ ਸੀ।ਇਸ ਪੱਖ ਨੂੰ ਖੂਬ ਵਿਚਾਰਿਆ ਗਿਆ ,ਇਸਦੇ ਲਈ ਜੀ-ਜਾਨ ਲਗਾ ਕੇ ਮਿਹਨਤ ਕੀਤੀ ਤੇ ਇਸੇ ਮਿਹਨਤ ਦੀ ਬਦੌਲਤ ਬਿਹਤਰੀਨ ਨਤੀਜੇ ਵੀ ਮਿਲੇ।Harsimrat Kaur Badal sewing machines and boota prasad women under Nanhi Chhaan campaign Talwandi Saboਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਨੰਨੀ ਛਾਂ ਮੁਹਿੰਮ ਦੇ ਨੰਨੀ ਛਾਂ ਮੁਹਿੰਮ ਦੇ ਵਰਕਰਾਂ ਨੂੰ ਮਿਹਨਤ ਕਰਦੇ ਤੱਕਦੀ ਹਾਂ।ਆਪਣੀ ਸੋਚ ਨੂੰ ਸੱਚ ਹੁੰਦੇ ਦੇਖ ਕੇ ਬਹੁਤ ਸਕੂਨ ਮਿਲਦਾ ਹੈ।ਮੇਰਾ ਮੰਨਣਾ ਹੈ ਕਿ ਨੰਨੀ ਛਾਂ ਮੁਹਿੰਮ ਸਿਰਫ਼ ਮੇਰੀ ਨਹੀਂ ਬਲਕਿ ਤੁਹਾਡੇ ਸਾਰਿਆਂ ਦੀ ਆਵਾਜ਼ ਬਣੇ।ਜੇ ਸਾਡੇ ਕੁਝ ਸੋਚਣ ਅਤੇ ਕਰਨ ਨਾਲ ਕਿਸੇ ਦੀ ਸੋਚ ਤਬਦੀਲ ਹੁੰਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੁੰਦੀ।ਤਲਵੰਡੀ ਸਾਬੋ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖ ਕੇ ਮੈਂ ਇਹ ਮਹਿਸੂਸ ਕਰ ਸਕਦੀ ਹਾਂ ਕਿ ਲੋਕ ਸਾਡੀ ਗੱਲ ਨੂੰ ਸਮਝਦੇ ਹਨ।Harsimrat Kaur Badal sewing machines and boota prasad women under Nanhi Chhaan campaign Talwandi Saboਇਸ ਮੌਕੇ ਵਰਕਰਾਂ ਦੀ ਮੀਟਿੰਗ ਉਪਰੰਤ ਔਰਤਾਂ ਨੂੰ ਸਿਲਾਈ ਮਸ਼ੀਨਾਂ, ਬੂਟਾ ਪ੍ਰਸਾਦ ਅਤੇ ਮਠਿਆਈ ਵਜੋਂ ਚਾੱਕਲੇਟਾਂ ਦਿੱਤੀਆਂ ਗਈਆਂ ਇਸਦੇ ਨਾਲ ਹੀ ਨੰਨੀ ਛਾਂ ਮੁਹਿੰਮ ਹੇਠ ਕੰਪਿਊਟਰ ਟਰੇਨਿੰਗ,ਔਰਤਾਂ ਦੇ ਰੁਜਗਾਰ ਵਿੱਚ ਵਾਧਾ ਕਰਨ ਲਈ ਮੁਦਰਾ ਬੈਂਕ ਸਕੀਮ ਅਧੀਨ ਲੋਨ ਦੀ ਵਿਵਸਥਾ ਅਤੇ ਹੋਰ ਵੀ ਕਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਉਹ ਜ਼ਿੰਦਗੀ ਵਿੱਚ ਕਿਸੇ ਮੁਕਾਮ 'ਤੇ ਪਹੁੰਚ ਸਕਣ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਸੂਬੇ ਦੀਆਂ ਧੀਆਂ,ਔਰਤਾਂ ਤਰੱਕੀ ਦੇ ਰਾਹ 'ਤੇ ਪੈਣ ਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਹੋਵੇ। Harsimrat Kaur Badal sewing machines and boota prasad women under Nanhi Chhaan campaign Talwandi Saboਬੀਬੀ ਬਾਦਲ ਨੇ ਕਿਹਾ ਕਿ ਆਉਣ ਵਾਲੀ 27 ਅਗਸਤ ਨੂੰ ਨੰਨੀ ਛਾਂ ਨੂੰ ਪੂਰੇ 10 ਸਾਲ ਹੋ ਜਾਣਗੇ।ਹੁਣ ਨੰਨੀ ਛਾਂ ਨੰਨੀ ਨਹੀਂ ਰਹੀ ਬਲਕਿ ਵੱਡੀ ਹੋ ਚੁੱਕੀ ਹੈ।ਪਿਛਲੇ ਦਸਾਂ ਸਾਲਾਂ ਵਿੱਚ ਤਕਰੀਬਨ 10 ਹਜ਼ਾਰ ਧੀਆਂ ਨੂੰ ਸਿਲਾਈ ਮਸ਼ੀਨਾਂ,ਸਵੈ-ਰੁਜ਼ਗਾਰ ਲਈ ਉਤਸ਼ਾਹਿਤ ਕੀਤਾ ਗਿਆ ਹੈ।ਮੇਰੀ ਇਹ ਗੁਜ਼ਾਰਿਸ਼ ਹੈ ਤਮਾਮ ਔਰਤਾਂ ਨੂੰ ਕਿ ਆਪਣੇ ਆਪ ਨੂੰ ਇਸ ਕਾਬਲ ਬਣਾਓ ਕਿ ਲੋਕ ਤੁਹਾਡੇ ਤੋਂ ਸੇਧ ਲੈਣ।ਧੀ ਪੁੱਤ ਦੇ ਵਿਤਕਰੇ ਨੂੰ ਖਤਮ ਕਰਨ,ਔਰਤਾਂ 'ਤੇ ਤਸ਼ੱਦਦ ਨੂੰ ਰੋਕਣ,ਦਾਜ ਪ੍ਰਥਾ ਨੂੰ ਜੜੋਂ ਮੁਕਾਉਣ ਅਤੇ ਨੰਨੀ ਛਾਂ ਦੀ ਸੋਚ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਲਈ ਸਾਡਾ ਸਾਥ ਦਿਓ। -PTCNews


Top News view more...

Latest News view more...