Thu, Apr 18, 2024
Whatsapp

ਹਰਸਿਮਰਤ ਕੌਰ ਬਾਦਲ ਨੇ ਲਿਖੀ ਖੂਬਸੂਰਤ ਪੋਸਟ ਅਤੇ ਸ਼ੇਅਰ ਕੀਤੀ ਆਪਣੀ ਇਹ ਤਸਵੀਰ!

Written by  Joshi -- November 21st 2017 10:16 PM -- Updated: November 21st 2017 10:19 PM
ਹਰਸਿਮਰਤ ਕੌਰ ਬਾਦਲ ਨੇ ਲਿਖੀ ਖੂਬਸੂਰਤ ਪੋਸਟ ਅਤੇ ਸ਼ੇਅਰ ਕੀਤੀ ਆਪਣੀ ਇਹ ਤਸਵੀਰ!

ਹਰਸਿਮਰਤ ਕੌਰ ਬਾਦਲ ਨੇ ਲਿਖੀ ਖੂਬਸੂਰਤ ਪੋਸਟ ਅਤੇ ਸ਼ੇਅਰ ਕੀਤੀ ਆਪਣੀ ਇਹ ਤਸਵੀਰ!

ਵਿਆਹ ਹਰ ਇੱਕ ਇਨਸਾਨ ਦੇ ਜੀਵਨ ਦਾ ਉਹ ਪਲ ਹੁੰਦਾ ਹੈ ਜਿਹੜਾ ਦਿਲ ਦੇ ਕਰੀਬ ਰਹਿੰਦਾ ਹੈ ਅਤੇ ਇਸ ਨਾਲ ਖਾਸ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਸਮਾਂ ਬੀਤਦਾ ਜਾਣ ਪਿੱਛੋਂ ਵੀ ਇਹ ਯਾਦਾਂ ਧੁੰਦਲੀਆਂ ਨਹੀਂ ਪੈਂਦੀਆਂ ਅਤੇ ਕੁਝ ਅਜਿਹਾ ਹੀ ਦਿਖਾਈ ਦਿੰਦਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਦੇਖ ਕੇ ਵੀ। ਉਹਨਾਂ ਨੇ ਆਪਣੇ ਵਿਆਹ ਦੀ 26ਵੀਂ ਵਰ੍ਹੇਗੰਢ ਮੌਕੇ ਆਪਣੇ ਲਾਵਾਂ ਵੇਲੇ ਦੀ ਤਸਵੀਰ ਸਾਂਝੀ ਕਰ ਉਸ ਪਲ ਨੂੰ ਖੂਬਸੂਰਤ ਸ਼ਬਦਾਂ 'ਚ ਬਿਆਨ ਕੀਤਾ ਹੈ। ਉਹਨਾਂ ਲਿਖਿਆ 'ਗੁਰਪੁਰਬ ਦੇ ਪਵਿੱਤਰ ਦਿਹਾੜੇ ਉਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਬੈਠੇ ਸਾਨੂੰ ਇਕ ਰੂਹਾਨੀ ਰਿਸ਼ਤੇ 'ਚ ਬੰਨਣ ਵਾਲੀਆਂ ਚਾਰ ਲਾਵਾਂ ਨੂੰ ਸੁਣ ਰਹੇ ਸੀ ਤਾਂ ਸਾਨੂੰ ਨਹੀਂ ਸੀ ਪਤਾ ਕਿ ਜ਼ਿੰਦਗੀ ਅੱਗੇ ਕਿਹੋ ਜਿਹੀ ਹੋਵੇਗੀ। ਅਸੀਂ ਇਕ ਦੂਜੇ ਦਾ ਸਾਥ ਦੇਣ ਦਾ ਅਤੇ ਗੁਰੂ ਵਲੋਂ ਦਰਸਾਏ ਮਾਰਗ ਉਤੇ ਇਕੱਠਿਆਂ ਚੱਲਣ ਦਾ ਵਾਅਦਾ ਕੀਤਾ ਸੀ। 26 ਸਾਲਾਂ ਮਗਰੋਂ ਤਿੰਨ ਬੇਹੱਦ ਪਿਆਰੇ ਬੱਚਿਆਂ ਸਮੇਤ ਸੁਖਬੀਰ ਅਤੇ ਮੇਰੇ ਕੋਲ ਸ਼ੁਕਰਾਨਾ ਕਰਨ ਲਈ ਬਹੁਤ ਸਾਰੀਆਂ ਖੂਬਸੂਰਤ ਯਾਦਾਂ ਅਤੇ ਹੋਰ ਬਹੁਤ ਕੁੱਝ ਹੈ। ਅਸੀਂ ਇਕੱਠਿਆਂ ਜ਼ਿੰਦਗੀ ਦੇ ਉਤਰਾਅ ਚੜਾਅ ਵੇਖੇ ਹਨ, ਚੰਗੇ ਅਤੇ ਮਾੜੇ ਸਮਿਆਂ ਦਾ ਸਾਹਮਣਾ ਕੀਤਾ ਹੈ, ਬਹਿਸੇ ਹਾਂ, ਹੱਸੇ ਹਾਂ, ਇਕ ਦੂਜੇ ਦੀ ਮਦਦ ਕੀਤੀ ਹੈ, ਹੌਂਸਲਾ ਵਧਾਇਆ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਹਮੇਸ਼ਾ ਇਕ ਦੂਜੇ ਦੇ ਨਾਲ ਖੜ੍ਹੇ ਰਹੇ ਹਾਂ। ਅੱਜ ਕਲਗੀਧਰ ਪਾਤਸ਼ਾਹ ਦੇ ਗੁਰਗੱਦੀ ਦਿਵਸ ਮੌਕੇ ਉਤੇ ਅਸੀਂ ਉਨ੍ਹਾਂ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਹਮੇਸ਼ਾ ਆਪਣੇ ਚਰਨਾ ਨਾਲ ਜੋੜ ਕੇ ਰੱਖਣ।' ਇਸ ਤਸਵੀਰ 'ਚ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖੂਬਸੂਰਤ ਵਿਆਹ ਵਾਲੇ ਜੋੜਿਆਂ 'ਚ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। —PTC News


  • Tags

Top News view more...

Latest News view more...