Advertisment

ਕਿਸਾਨਾਂ ਲਈ ਕਿੰਨੂ ਦੀ ਢੋਆ ਢੁਆਈ ਵਾਸਤੇ ਕਿਸਾਨ ਰੇਲ ਦੀ ਸ਼ੁਰੂਆਤ ਹੋਵੇ, ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਕੀਤੀ ਅਪੀਲ

author-image
Shanker Badra
Updated On
New Update
ਕਿਸਾਨਾਂ ਲਈ ਕਿੰਨੂ ਦੀ ਢੋਆ ਢੁਆਈ ਵਾਸਤੇ ਕਿਸਾਨ ਰੇਲ ਦੀ ਸ਼ੁਰੂਆਤ ਹੋਵੇ, ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਕੀਤੀ ਅਪੀਲ
Advertisment
ਕਿਸਾਨਾਂ ਲਈ ਕਿੰਨੂ ਦੀ ਢੋਆ ਢੁਆਈ ਵਾਸਤੇ ਕਿਸਾਨ ਰੇਲ ਦੀ ਸ਼ੁਰੂਆਤ ਹੋਵੇ, ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਕੀਤੀ ਅਪੀਲ:ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਨੂੰ ਅਪੀਲ ਕੀਤੀ ਕਿ ਦਸੰਬਰ ਅਤੇ ਮਾਰਚ ਮਹੀਨਿਆਂ ਦਰਮਿਆਨ ਕਿੰਨੂਆਂ ਦੇ ਸੀਜ਼ਨ ਦੌਰਾਨ ਅਬੋਹਰ ਤੋਂ ਬੰਗਲੌਰ ਅਤੇ ਅਬੋਹਰ ਤੋਂ ਕੋਲਾਕਾਤਾ ਲਈ ਫ਼ਰਿੱਜ ਵਾਲੀਆਂ ਬੋਗੀਆਂ ਨਾਲ ਲੈਸ ਇਕ ਕਿਸਾਲ ਰੇਲ ਸ਼ੁਰੂਆਤ ਕੀਤੀ ਜਾਵੇ ਤਾਂ ਜੋ ਪੰਜਾਬ, ਰਾਜਸਥਾਨ ਤੇ ਹਰਿਆਣਾ ਦੇ ਕਿੰਨੂ ਉਤਪਾਦਕ ਕਿਸਾਨਾਂ ਨੂੰ ਲਾਭ ਮਿਲ ਸਕੇ। publive-image ਕਿਸਾਨਾਂ ਲਈ ਕਿੰਨੂ ਦੀ ਢੋਆ ਢੁਆਈ ਵਾਸਤੇ ਕਿਸਾਨ ਰੇਲ ਦੀ ਸ਼ੁਰੂਆਤ ਹੋਵੇ, ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਕੀਤੀ ਅਪੀਲ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਸ ਸਬੰਧ ਵਿਚ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖਿਆ, ਨੇ ਕਿਸਾਨ ਰੇਲ ਪਹਿਲਦਮੀ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿੰਨੂ ਪੈਦਾਵਾਰ ਦੇ ਕਲੱਸਟਰ  ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿਚ ਇਕ ਲੱਖ ਹੈਕਟੇਅਰ ਵਿਚ ਫੈਲੇ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਅਬੋਹਰ ਸ਼ਹਿਰ ਕਿੰਨੂਆਂ ਲਈ ਸਥਾਨਕ ਮੰਡੀ ਵਜੋਂ ਕੰਮ ਕਰਦਾ ਹੈ ,ਜਿਥੇ ਹਰ ਸਾਲ ਪੱਚੀ ਲੱਖ ਮੀਟਰਿਕ ਟਨ ਕਿੰਨੂ ਦਾ ਮੰਡੀਕਰਣ ਹੁੰਦਾ ਹੈ। ਉਹਨਾਂ ਕਿਹਾ ਕਿ ਅਬੋਹਰ ਤੋਂ ਸ਼ੁਰੂ ਹੋਣ ਵਾਲੀ ਕਿਸਾਨ ਰੇਲ ਦੱਖਣ ਤੇ ਪੂਰਬੀ ਰਾਜਾਂ ਵਿਚ ਕਿੰਨੂ ਲਿਜਾ ਸਕਦੀ ਹੈ ,ਜਿਥੇ ਫਲਾਂ ਦੀ ਵੱਡੀ ਮੰਡੀ ਹੈ। ਉਹਨਾਂ ਕਿਹਾ ਕਿ ਬੰਗਲੌਰ ਅਤੇ ਕੋਲਕਾਤਾ ਵਿਚ ਫਲਾਂ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਹਨ ,ਜਿਥੋਂ ਬੰਗਲਾਦੇਸ਼ ਨੂੰ ਵੱਡੀ ਮਾਤਰਾ ਵਿਚ ਬਰਾਮਦ ਹੁੰਦੀ ਹੈ। publive-image ਕਿਸਾਨਾਂ ਲਈ ਕਿੰਨੂ ਦੀ ਢੋਆ ਢੁਆਈ ਵਾਸਤੇ ਕਿਸਾਨ ਰੇਲ ਦੀ ਸ਼ੁਰੂਆਤ ਹੋਵੇ, ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਨੂੰ ਕੀਤੀ ਅਪੀਲ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਵੇਲੇ ਇਸ ਛੇਤੀ ਖਰਾਬ ਹੋ ਜਾਣ ਵਾਲੀ ਫਸਲ ਦਾ ਸਿਰਫ 35 ਤੋਂ 40 ਫੀਸਦੀ ਹੀ ਖਪਤਕਾਰਾਂ ਤੱਕ ਪੁੱਜ ਪਾਉਂਦਾ ਹੈ। ਬਾਕੀ ਦੀ ਪੈਦਾਵਾਰ ਸੜਕੀ ਆਵਾਜਾਈ ਰਾਹੀਂ ਲੰਬੀ ਦੂਰੀ ਤੱਕ ਮਾਲ ਲਿਜਾਣ ਵੇਲੇ ਤਾਪਮਾਨ ਵੱਧ ਹੋਣ ਕਾਰਨ ਖਰਾਬ ਹੋ ਜਾਂਦਾ ਹੈ ਤੇ ਕਿਸਾਨਾਂ ਨੂੰ ਘਾਟਾ ਪੈਂਦਾ ਹੈ। ਉਹਨਾਂ ਕਿਹਾ ਕਿ ਫਰਵਰੀ ਤੇ ਮਾਰਚ ਦੇ ਮਹੀਨਿਆਂ ਦੌਰਾਨ ਜਦੋਂ ਤੁੜਾਈ ਸਿਖ਼ਰਾਂ 'ਤੇ ਹੁੰਦੀ ਹੈ, ਉਦੋਂ ਮੁਸ਼ਕਿਲ ਹੋਰ ਵੱਧ ਜਾਂਦੀ ਹੈ ਕਿਉਂਕਿ ਦੱਖਣੀ ਤੇ ਪੂਰਬੀ ਰਾਜਾਂ ਵਿਚ ਤਾਪਮਾਨ ਵਧਣ ਲੱਗ ਜਾਂਦਾ ਹੈ। publive-image ਕੇਂਦਰੀ ਮੰਤਰੀ ਨੇ ਰੇਲ ਮੰਤਰੀ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਇਲਾਕੇ ਦੇ ਕਿਸਾਨਾਂ ਅਤੇ ਵਪਾਰੀਆਂ ਨੇ ਵਿਸ਼ਵਾਸ ਦੁਆਇਆ ਹੈ ਕਿ ਕਿਸਾਨ ਰੇਲ ਦੀ ਪੂਰੀ ਸਮਰਥਾ ਨਾਲ ਵਰਤੋਂ ਕੀਤੀ ਜਾਵੇਗੀ ਅਤੇ ਇਹ ਰੇਲਵੇ ਲਈ ਚੰਗਾ ਉਦਮ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਤਿੰਨ ਰਾਜਾਂ ਦੇ ਕਿਸਾਨਾਂ ਦੀ ਮਦਦ ਦੇ ਨਾਲ ਨਾਲ ਕਿਸਾਨ ਰੇਲ ਫਲ ਨੂੰ ਬੰਗਲਾਦੇਸ਼ ਅਤੇ ਹੋਰ ਦੱਖਣੀ ਪੂਰਬੀ ਏਸ਼ੀਆਈ ਮੁਲਕਾਂ ਵਿਚ ਬਰਾਮਦ ਕਰਨ ਦੀਆਂ ਸੰਭਾਵਨਾਵਾਂ ਵੀ ਵਧਾਏਗੀ। -PTCNews-
harsimrat-kaur-badal kisan-rail
Advertisment

Stay updated with the latest news headlines.

Follow us:
Advertisment