ਘੋਰ ਕਲਯੁਗ! ਨੂੰਹ ਨੇ ਘਰ ਦਾ ਕੰਮ ਨਾ ਕਰਨ ‘ਤੇ 82 ਸਾਲਾ ਬਜ਼ੁਰਗ ਸੱਸ ਨੂੰ ਬੁਰੀ ਤਰ੍ਹਾਂ ਕੁੱਟਿਆ

Haryana 82-year-old woman tortured daughter-in-law Sonipat | ਨੂੰਹ ਨੇ ਸੱਸ ਨੂੰ ਕੁੱਟਿਆ

Haryana (ਹਰਿਆਣਾ): ਜਿੱਥੇ ਕੁੱਝ ਦਿਨ ਪਹਿਲਾਂ ਅਸੀਂ ਬਜ਼ੁਰਗ ਦਿਹਾੜਾ ਮਨਾ ਕੇ ਹਟੇ ਹਾਂ ਉੱਥੇ ਹੀ ਹਰਿਆਣਾ ਦੇ ਸੋਨੀਪਤ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਨੂੰਹ ਨੇ ਘਰ ਦਾ ਕੰਮ ਨਾ ਕਰਨ ਕਰਕੇ 82 ਸਾਲਾ ਬਜ਼ੁਰਗ ਸੱਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਇਹ ਘਟਨਾ ਹੈ ਸੋਨੀਪਤ ਦੇ ਸੈਕਟਰ -23 ਦੀ ਜਿਥੇ ਇਕ 82 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਬਜ਼ੁਰਗ ਔਰਤ ਨੂੰ ਆਪਣੀ ਨੂੰਹ ਨੇ ਬੁਰੀ ਤਰ੍ਹਾਂ ਕੁੱਟਿਆ ਸੀ ਕਿਉਂਕਿ ਉਸਦਾ ਕਸੂਰ ਇਹ ਸੀ ਕਿ ਉਹ ਘਰੇਲੂ ਕੰਮ ਨਹੀਂ ਕਰ ਸਕਦੀ ਸੀ। ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਬਜ਼ੁਰਗ ਔਰਤ ਦੀ ਨੂੰਹ ਅਤੇ ਉਸਦੀ ਮਾਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

82 ਸਾਲਾਂ ਔਰਤ ਆਪਣੇ ਆਪ ਤੁਰਨ ਤੋਂ ਵੀ ਅਸਮਰੱਥ ਹੈ ਪਰ ਫਿਰ ਵੀ ਉਸਦੇ ਬੇਟੇ ਦੀ ਪਤਨੀ ਉਸਨੂੰ ਘਰ ਦਾ ਕੰਮ ਕਰਨ ਲਈ ਮਜਬੂਰ ਕਰਦੀ ਸੀ ਅਤੇ ਕੰਮ ਨਾ ਕਰਨ ਕਰਕੇ ਉਸਨੂੰ ਬੁਰੀ ਤਰ੍ਹਾਂ ਕੁੱਟਦੀ ਸੀ। ਪਰ ਇਸ ਵਾਰ, ਉਸਦੇ ਬੱਚਿਆਂ ਨੇ ਇਸ ਵਾਰ ਇਸ ਵਾਰਦਾਤ ਦੀ ਵੀਡੀਓ ਬਣਾ ਆਪਣੇ ਪਿਤਾ ਨੂੰ ਦਿਖਾਇਆ। ਦੱਸ ਦਈਏ ਕਿ ਨੂੰਹ ਅਤੇ ਉਸਦੀ ਮਾਂ ਨੂੰ ਪੁਲਿਸ ਵੱਲੋ ਗਿਰਫ਼ਤਾਰ ਕਰ ਲਿਆ ਗਿਆ ਹੈ।

ਵੇਖੋ ਵੀਡੀਓ:

ਮੀਡਿਆ ਦੇ ਸਾਹਮਣੇ ਕਲਯੁਗੀ ਨੂੰਹ ਨੇ ਆਪਣੀ ਗ਼ਲਤੀ ਮੰਨੀ ਤੇ ਕਿਹਾ ਕਿ ਗੁੱਸੇ ‘ਚ ਆ ਕੇ ਉਸਤੋਂ ਗ਼ਲਤੀ ਹੋ ਗਈ ਤੇ ਇਸ ਤੋਂ ਪਹਿਲਾਂ ਅਜਿਹੀ ਕੁੱਟਮਾਰ ਨਹੀਂ ਹੋਈ। ਹੁਣ ਪੁਲਿਸ ਆਰੋਪੀ ਮਹਿਲਾ ‘ਤੇ ਉਸ ਦੀ ਮਾਂ ਨੂੰ ਕੋਰਟ ਅੱਗੇ ਪੇਸ਼ ਕਰੇਗੀ।

ਹੋਰ ਪੜ੍ਹੋ: ਉੱਤਰੀ ਕੋਰੀਆ ਦਾ ਵੱਡਾ ਫਰਮਾਨ, ਆਪਣੇ ਪਾਲਤੂ ਕੁੱਤਿਆਂ ਦਾ ਕਰੋ ਬਲਿਦਾਨ

ਸਮਾਜ ਵਿਚ ਅਜਿਹੀ ਹਰਕਤਾਂ ਦੀ ਮੌਜੂਦਗੀ ਇਸ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੈ ਤੇ ਦਰਸਾਉਂਦੀ ਹੈ ਕਿ ਘਰ ਵਿੱਚ ਬਜ਼ੁਰਗਾਂ ਨਾਲ ਕਿਵੇਂ ਸਲੂਕ ਕੀਤਾ ਜਾਂਦਾ ਹੈ।

-PTC News