ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

Haryana Ambala Sukhbir Singh Badal Under SAD Vishal Jan Chetna Rally
ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ:ਅੰਬਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਦੇ ਅੰਬਾਲਾ ‘ਚ ਵਿਸ਼ਾਲ ਜਨ ਚੇਤਨਾ ਰੈਲੀ ਕੀਤੀ ਗਈ ਹੈ।ਜਿਸ ਦੇ ਲਈ ਅੰਬਾਲਾ ਦੀ ਅਨਾਜ ਮੰਡੀ ‘ਚ ਵਿਸ਼ਾਲ ਸਟੇਜ ਸਜਾਈ ਗਈ ਹੈ।ਇਸ ਰੈਲੀ ਵਿੱਚ ਲੋਕਾਂ ਦਾ ਇਕੱਠ ਵੱਡੀ ਗਿਣਤੀ ‘ਚ ਦੇਖਣ ਨੂੰ ਮਿਲਿਆ ਹੈ।

Haryana Ambala Sukhbir Singh Badal Under SAD Vishal Jan Chetna Rally
ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।ਦੱਸ ਦੇਈਏ ਕਿ ਆਉਣ ਵਾਲੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਕਮਰ ਕਸ ਲਈ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਥੇ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ,ਓਥੇ ਹੀ ਹੁਣ ਹਰਿਆਣਾ ‘ਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਰਗਮੀਆਂ ਤੇਜ਼ ਕਰ ਦਿੱਤੀਆਂ ਹਨ।

Haryana Ambala Sukhbir Singh Badal Under SAD Vishal Jan Chetna Rally
ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

ਇਸ ਦੌਰਾਨ ਸਟੇਜ਼ ‘ਤੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਿੱਖਾਂ ਦੀ ਸਭ ਤੋਂ ਵੱਡੀ ਪਾਰਟੀ ਹੈ।ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਹਮਲਾ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕਾਂਗਰਸ ਦੀ ਸਰਕਾਰ ਆਈ ਹੈ ਤਾਂ 1984 ਸਿੱਖ ਕਤਲੇਆਮ ਦੇ ਕੇਸ ਬੰਦ ਕੀਤੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਇਨ੍ਹਾਂ ਕੇਸਾਂ ਨੂੰ ਮੁੜ ਖੁਲ੍ਹਵਾਇਆ ਸੀ ,ਜਿਸ ਕਰਕੇ ਸੱਜਣ ਕੁਮਾਰ ਅੱਜ ਜੇਲ੍ਹ ਵਿੱਚ ਬੰਦ ਹੈ ਪਰ ਹੁਣ ਜਗਦੀਸ ਟਾਈਟਲਰ ਦੀ ਬਾਰੀ ਹੈ।

Haryana Ambala Sukhbir Singh Badal Under SAD Vishal Jan Chetna Rally
ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ ਵਿਸ਼ਵ ਭਰ ਵਿੱਚ ਪੰਥ ਦੀ ਨੁਮਾਇੰਦਾ ਪਾਰਟੀ ਹੈ।ਜਦੋਂ ਕਿਤੇ ਵੀ ਸਿੱਖਾਂ ਨਾਲ ਧੱਕਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਸਿੱਖਾਂ ਦਾ ਸਾਥ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਹੁਣ ਹਰਿਆਣੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਨਾਲ ਖੜ੍ਹਾ ਹੈ।

Haryana Ambala Sukhbir Singh Badal Under SAD Vishal Jan Chetna Rally
ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦੀਆਂ ਮੁਸ਼ਕਿਲਾਂ ਸੁਣੀਆਂ ਹਨ।ਸ਼੍ਰੋਮਣੀ ਅਕਾਲੀ ਦਲ ਸਹੂਲਤਾਂ ਦੇਣ ‘ਤੇ ,ਮੋਟਰਾਂ ਦੇ ਬਿੱਲ ਮੁਆਫ ਕਰਨ ਵਾਲਾ ਪੰਜਾਬ ਪਹਿਲਾਂ ਸੂਬਾ ਬਣਿਆ ਹੈ।ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਲਈ ਹਰਿਆਣਾ ਵਾਸੀਆਂ ਨੂੰ ਸਾਥ ਦੇਣ ਲਈ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਹਰਿਆਣਾ ਵਾਸੀਆਂ ਨੇ ਅਕਾਲੀ ਦਲ ਦੇ ਸਿਰ ‘ਤੇ ਹੱਥ ਰੱਖ ਦਿੱਤਾ ਤਾਂ ਹਰਿਆਣੇ ਨੂੰ ਵੀ ਤਰੱਕੀ ਦੀਆਂ ਲੀਹਾਂ ‘ਤੇ ਲਿਜਾਇਆ ਜਾਵੇਗਾ।

Haryana Ambala Sukhbir Singh Badal Under SAD Vishal Jan Chetna Rally
ਅੰਬਾਲਾ ਵਿਸ਼ਾਲ ਜਨ ਚੇਤਨਾ ਰੈਲੀ : ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ -ਤੋਪਾਂ ਨਾਲ ਕੀਤਾ ਹਮਲਾ : ਸੁਖਬੀਰ ਬਾਦਲ

ਇਸ ਦੌਰਾਨ ਸਟੇਜ਼ ‘ਤੇ ਬਲਵਿੰਦਰ ਸਿੰਘ ਭੂੰਦੜ ,ਸਰਨਜੀਤ ਸਿੰਘ ਸਹੋਤਾ ,ਰਘੂਜੀਤ ਸਿੰਘ ,ਬਲਜੀਤ ਸਿੰਘ ਬਲਦੇਵ ਸਿੰਘ ਕੇਮਪੁਰ ,ਅਮਰਜੀਤ ਸਿੰਘ ਮੰਗੀ ,ਕਰਤਾਰ ਕੌਰ ਸ਼ਾਹਬਾਦ ,ਰਵਿੰਦਰ ਕੌਰ ਅਜਰਾਣਾ ,ਭੁਪਿੰਦਰ ਸਿੰਘ ਅਸੰਧ ,ਸੁਖਦੇਵ ਸਿੰਘ ਮੰਡੀ ਸਮੇਤ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਹੋਰ ਆਗੂ ਮੌਜੂਦ ਹਨ।
-PTCNews