Wed, Apr 17, 2024
Whatsapp

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਚੋਣਾਂ ਇਨੈਲੋ ਨਾਲ ਮਿਲ ਕੇ ਲੜੇਗਾ: ਸੁਖਬੀਰ ਸਿੰਘ ਬਾਦਲ

Written by  Jashan A -- October 03rd 2019 08:17 AM -- Updated: October 03rd 2019 09:09 AM
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਚੋਣਾਂ ਇਨੈਲੋ ਨਾਲ ਮਿਲ ਕੇ ਲੜੇਗਾ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਚੋਣਾਂ ਇਨੈਲੋ ਨਾਲ ਮਿਲ ਕੇ ਲੜੇਗਾ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਚੋਣਾਂ ਇਨੈਲੋ ਨਾਲ ਮਿਲ ਕੇ ਲੜੇਗਾ: ਸੁਖਬੀਰ ਸਿੰਘ ਬਾਦਲ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਇਸ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗਠਜੋੜ ਕਰਕੇ ਲੜੀਆਂ ਜਾਣਗੀਆਂ। ਅਕਾਲੀ ਦਲ ਕਾਲਾਂਵਾਲੀ, ਰਤੀਆ ਅਤੇ ਗੁਹਲਾ ਚੀਕਾ ਸੀਟਾਂ ਉੱਤੇ ਇਨੈਲੋਂ ਨਾਲ ਮਿਲ ਕੇ ਚੋਣਾਂ ਲੜੇਗਾ। ਕਾਲਾਂਵਾਲੀ ਤੋਂ ਪਾਰਟੀ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਹਨ, ਜਦਕਿ ਰਤੀਆ ਹਲਕੇ ਤੋਂ ਪਾਰਟੀ ਵੱਲੋਂ ਕੁਲਵਿੰਦਰ ਸਿੰਘ ਕੁਨਾਲ ਅਤੇ ਗੁਹਲਾ ਚੀਕਾ ਤੋਂ ਰਾਜ ਕੁਮਾਰ ਰਾਵਾਰਜਗੀਰ ਚੋਣ ਲੜਣਗੇ। ਹੋਰ ਪੜ੍ਹੋ: ਨਗਰ ਨਿਗਮ/ਪੰਚਾਇਤ ਚੋਣਾਂ : ਪਟਿਆਲਾ 'ਚ ਵਾਰਡ ਨੰ 58 'ਚ ਮਾਹੌਲ ਹੋਇਆ ਤਣਾਅਪੂਰਨ ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਅਤੇ ਇਨੈਲੋ ਮੁਖੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਵਿਧਾਨ ਸਭਾ ਹਲਕਿਆਂ ਕਾਲਾਂਵਾਲੀ ਅਤੇ ਰਤੀਆ ਲਈ ਦੋ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਭਰਵਾਉਣ ਲਈ ਜਾਣਗੇ।ਬਾਦਲ ਨੇ ਦੱਸਿਆ ਕਿ ਇਨੈਲੋ ਨਾਲ ਮਿਲ ਕੇ ਲੜੀਆਂ ਜਾਣ ਵਾਲੀਆਂ ਬਾਕੀ ਸੀਟਾਂ ਦਾ ਐਲਾਨ ਕੱਲ੍ਹ ਨੂੰ ਕੀਤਾ ਜਾਵੇਗਾ। -PTC News


Top News view more...

Latest News view more...