ਮੁੱਖ ਖਬਰਾਂ

ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਕੈਥਲ ਤੋਂ ਹਾਰੇ ਰਣਦੀਪ ਸੁਰਜੇਵਾਲਾ

By Jashan A -- October 24, 2019 2:10 pm -- Updated:Feb 15, 2021

ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਕੈਥਲ ਤੋਂ ਹਾਰੇ ਰਣਦੀਪ ਸੁਰਜੇਵਾਲਾ,ਕੈਥਲ: ਬੀਤੀ 21 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਵੋਟਿੰਗ ਹੋਈ ਸੀ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਹਰਿਆਣਾ 'ਚ ਭਾਜਪਾ ਅਤੇ ਕਾਂਗਰਸ 'ਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

Randeep Surjewalaਇਸ ਦੌਰਾਨ ਕੈਥਲ ਵਿਧਾਨ ਸਭਾ ਸੀਟ 'ਤੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਸ ਦੌਰਾਨ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਲੀਲਾਰਾਮ ਨੇ ਵੱਡਾ ਉਲਟਫੇਰ ਕਰ ਵੱਡੀ ਜਿੱਤ ਹਾਸਲ ਕੀਤੀ ਹੈ।

ਹੋਰ ਪੜ੍ਹੋ: ਫਿਰ ਚਰਚਾ 'ਚ ਆਇਆ 'ਨੀਟੂ ਸ਼ਟਰਾਂ ਵਾਲਾ', ਗਿਣਤੀ ਕੇਂਦਰ ਦੇ ਬਾਹਰ ਪਾੜੇ ਕੱਪੜੇ

ਇਸ ਸੀਟ ਤੋਂ ਲੀਲਾਰਾਮ ਨੇ ਕਾਂਗਰਸ ਦੇ ਦਿੱਗਜ ਨੇਤਾ ਰਣਦੀਪ ਸੁਰਜੇਵਾਲਾ ਨੂੰ ਹਰਾਇਆ ਹੈ। ਭਾਜਪਾ ਉਮੀਦਵਾਰ ਲੀਲਾਰਾਮ ਨੇ ਫਸਵੇਂ ਮੁਕਾਬਲੇ 'ਚ 567 ਵੋਟਾਂ ਨਾਲ ਸੁਰਜੇਵਾਲਾ ਨੂੰ ਮਾਤ ਦਿੱਤੀ ਹੈ।

Randeep Surjewalaਦੱਸ ਦੇਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਿੰਗ ਹੋਈ ਸੀ, ਜਿਨ੍ਹਾਂ ਦੀ ਗਿਣਤੀ ਅੱਜ ਭਾਵ ਵੀਰਵਾਰ ਨੂੰ ਹੋ ਰਹੀ ਹੈ। 90 ਵਿਧਾਨ ਸਭਾ ਸੀਟਾਂ ਲਈ ਪ੍ਰਦੇਸ਼ ਵਿਚ ਕੁੱਲ 59 ਥਾਵਾਂ 'ਤੇ 91 ਕਾਊਂਟਿੰਗ ਸੈਂਟਰ ਬਣਾਏ ਗਏ ਹਨ।

-PTC News

  • Share