ਮੁੱਖ ਖਬਰਾਂ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਲਾਨੇ ਗਏ ਨਤੀਜੇ, ਕਿਸੇ ਵੀ ਪਾਰਟੀ ਨੂੰ ਨਹੀਂ ਮਿਲੀ ਬਹੁਮਤ

By Jashan A -- October 24, 2019 8:10 pm -- Updated:Feb 15, 2021

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਲਾਨੇ ਗਏ ਨਤੀਜੇ, ਕਿਸੇ ਵੀ ਪਾਰਟੀ ਨੂੰ ਨਹੀਂ ਮਿਲੀ ਬਹੁਮਤ,ਨਵੀਂ ਦਿੱਲੀ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਅੱਜ ਨਤੀਜੇ ਐਲਾਨੇ ਜਾ ਚੁੱਕੇ ਹਨ। ਇਹਨਾਂ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ।ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੇ 40 ਸੀਟਾਂ, ਕਾਂਗਰਸ ਨੇ 31 ਸੀਟਾਂ, ਇਨੈਲੋ ਨੇ 1 ਸੀਟ, ਜਨਨਾਇਕ ਪਾਰਟੀ ਨੇ 10 ਸੀਟਾਂ, ਹਰਿਆਣਾ ਲੋਕ ਹਿਤ ਪਾਰਟੀ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 7 ਸੀਟਾਂ ਹਾਸਲ ਕੀਤੀਆਂ ਹਨ।

ਹੁਣ ਦੇਖਣਾ ਇਹ ਹੋਵੇਗਾ ਕਿ ਹਰਿਆਣਾ 'ਚ ਕਿਹੜੀ ਪਾਰਟੀ ਕਿਸ ਨਾਲ ਗਠਜੋੜ ਕਰਕੇ ਸਰਕਾਰ ਬਣਾਏਗੀ।ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਹਰਿਆਣਾ 'ਚ ਸਰਕਾਰ ਬਣਾਉਣ ਲਈ ਆਜ਼ਾਦ ਉਮੀਦਵਾਰ ਵੱਡੀ ਭੂਮਿਕਾ ਨਿਭਾਉਣਗੇ।

Punjab By Elections 2019 : Dakha SAD candidate Manpreet Singh Ayali Winner with big leadਹਾਲਾਂਕਿ ਇਸ ਚੋਣ 'ਚ ਬਹੁਤ ਸਾਰੇ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਬਹੁਤ ਸਾਰੇ ਆਜ਼ਾਦ ਉਮੀਦਵਾਰਾਂ ਨੇ ਆਪਣਾ ਖਾਤਾ ਖੋਲ੍ਹਣ 'ਚ ਸਫਲਤਾ ਪ੍ਰਾਪਤ ਕੀਤੀ ਹੈ।ਸਰਕਾਰ ਦੇ ਕਈ ਕੈਬਨਿਟ ਮੰਤਰੀਆਂ ਨੂੰ ਮੂੰਹ ਦੀ ਖਾਣੀ ਪਈ।

ਉਧਰ ਸਾਬਕਾ ਹਾਕੀ ਖਿਡਾਰੀ ਅਤੇ ਭਾਜਪਾ ਉਮੀਦਵਾਰ ਨੇ ਪਿਹੋਵਾ ਤੋਂ ਜਿੱਤ ਕੇ ਖਿਡਾਰੀਆਂ ਦਾ ਮਾਣ ਰੱਖ ਲਿਆ ਹੈ। ਸੰਦੀਪ ਸਿੰਘ ਜੀ ਕੇਵਲ ਇੱਕੋ-ਇੱਕ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ, ਜੋ ਅਗਲੀ ਵਿਧਾਨ ਸਭਾ 'ਚ ਖਿਡਾਰੀ ਵਰਗ ਦੀ ਨੁਮਾਇੰਦਗੀ ਕਰੇਗਾ।

Counting Dayਜ਼ਿਕਰਯੋਗ ਹੈ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਵੋਟਿੰਗ ਹੋਈ ਸੀ, ਜਿਨ੍ਹਾਂ ਦੀ ਗਿਣਤੀ ਅੱਜ ਭਾਵ ਵੀਰਵਾਰ ਹੋਈ। 90 ਵਿਧਾਨ ਸਭਾ ਸੀਟਾਂ ਲਈ ਪ੍ਰਦੇਸ਼ ਵਿਚ ਕੁੱਲ 59 ਥਾਵਾਂ 'ਤੇ 91 ਕਾਊਂਟਿੰਗ ਸੈਂਟਰ ਬਣਾਏ ਗਏ ਹਨ।

-PTC News