ਟਿਕਟਾਂ 'ਤੇ ਵਿਚਾਰ ਕਰਨ ਲਈ ਹਰਿਆਣਾ ਭਾਜਪਾ ਕੋਰ ਕਮੇਟੀ ਦੀ ਅਮਿਤ ਸ਼ਾਹ ਨਾਲ ਦਿੱਲੀ 'ਚ ਮੀਟਿੰਗ  

By Shanker Badra - September 25, 2019 2:09 pm

ਟਿਕਟਾਂ 'ਤੇ ਵਿਚਾਰ ਕਰਨ ਲਈ ਹਰਿਆਣਾ ਭਾਜਪਾ ਕੋਰ ਕਮੇਟੀ ਦੀ ਅਮਿਤ ਸ਼ਾਹ ਨਾਲ ਦਿੱਲੀ 'ਚ ਮੀਟਿੰਗ:ਨਵੀਂ ਦਿੱਲੀ : ਹਰਿਆਣਾ ਭਾਜਪਾ ਕੋਰ ਕਮੇਟੀ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਟਿਕਟਾਂ 'ਤੇ ਵਿਚਾਰ -ਚਰਚਾ ਕਰਨ ਲਈ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਸਥਿਤ ਪਾਰਟੀ ਦਫ਼ਤਰ 'ਚ ਮੀਟਿੰਗ ਕੀਤੀ ਜਾ ਰਹੀ ਹੈ।

Haryana BJP Core Committee meeting with party President Amit Shah BJP Headquarters ਟਿਕਟਾਂ 'ਤੇ ਵਿਚਾਰ ਕਰਨ ਲਈਹਰਿਆਣਾ ਭਾਜਪਾ ਕੋਰ ਕਮੇਟੀ ਦੀ ਅਮਿਤ ਸ਼ਾਹ ਨਾਲ ਮੀਟਿੰਗ

ਇਸ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕਾਰਜਕਾਰੀ ਚੇਅਰਮੈਨ ਜੇਪੀ ਨੱਡਾ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਇੰਚਾਰਜ ਅਨਿਲ ਜੈਨ, ਹਰਿਆਣਾ ਚੋਣ ਇੰਚਾਰਜ ਨਰਿੰਦਰ ਸਿੰਘ ਤੋਮਰ, ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਸਮੇਤ ਸੀਨੀਅਰ ਨੇਤਾ ਮੌਜੂਦ ਹਨ। ਇਸ ਮੀਟਿੰਗ ਵਿੱਚ ਉਮੀਦਵਾਰਾਂ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।

Haryana BJP Core Committee meeting with party President Amit Shah BJP Headquarters ਟਿਕਟਾਂ 'ਤੇ ਵਿਚਾਰ ਕਰਨ ਲਈਹਰਿਆਣਾ ਭਾਜਪਾ ਕੋਰ ਕਮੇਟੀ ਦੀ ਅਮਿਤ ਸ਼ਾਹ ਨਾਲ ਮੀਟਿੰਗ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 22 ਸਤੰਬਰ ਨੂੰ ਭਾਜਪਾ ਚੋਣ ਕਮੇਟੀ ਦੀ ਮੀਟਿੰਗ ਹੋਈ ਸੀ।ਇਸ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਚੋਣ ਇੰਚਾਰਜ ਕੇਂਦਰੀ ਮੰਤਰੀ ਨਰਿੰਦਰ ਤੋਮਰ, ਸਹਿ-ਚੋਣ ਇੰਚਾਰਜ ਉੱਤਰ ਪ੍ਰਦੇਸ਼ ਦੇ ਮੰਤਰੀ ਭੁਪਿੰਦਰ ਸਿੰਘ, ਹਰਿਆਣਾ ਇੰਚਾਰਜ ਡਾ: ਅਨਿਲ ਜੈਨ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ, ਸੂਬਾ ਜਨਰਲ ਸਕੱਤਰ ਸੰਗਠਨ ਸੁਰੇਸ਼ ਭੱਟ ਸਮੇਤ ਨੇਤਾਵਾਂ ਨੇ ਟਿਕਟਾਂ 'ਤੇ ਮੰਥਨ ਕੀਤਾ ਸੀ।
-PTCNews

adv-img
adv-img