ਹਰਿਆਣਾ ਦੀ IAS ਅਧਿਕਾਰੀ ਰਾਣੀ ਨਾਗਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਆਖ਼ਰ ਕਿਸ ਤੋਂ ਜਾਨ ਦਾ ਖ਼ਤਰਾ ?

By Shanker Badra - May 04, 2020 5:05 pm

ਹਰਿਆਣਾ ਦੀ IAS ਅਧਿਕਾਰੀ ਰਾਣੀ ਨਾਗਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਆਖ਼ਰ ਕਿਸ ਤੋਂ ਜਾਨ ਦਾ ਖ਼ਤਰਾ ?:ਚੰਡੀਗੜ੍ਹ: ਹਰਿਆਣਾ ਕੇਡਰ ਦੀ ਹਰਿਆਣਾ ਕੈਡਰ ਦੀ ਆਈ.ਏ.ਐੱਸ ਅਧਿਕਾਰੀ ਰਾਣੀ ਨਾਗਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਨੇ ਇਸ ਦੀ ਇੱਕ ਕਾਪੀ ਆਪਣੇ ਫੇਸਬੁੱਕ ਅਕਾਉਂਟ ‘ਤੇ ਵੀ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਚੀਫ ਸਕੱਤਰ ਨੂੰ ਭੇਜਿਆ ਹੈ ਅਤੇ ਸਰਕਾਰ ਤੋਂ ਆਗਿਆ ਮਿਲਣ ਤੋਂ ਬਾਅਦ ਉਹ ਗਾਜੀਆਬਾਦ ਵਾਪਸ ਜਾ ਰਹੀ ਹੈ।

ਦਰਅਸਲ 'ਚ ਰਾਣੀ ਨਾਗਰ ਨੇ ਪਿਛਲੇ ਮਹੀਨੇ 23 ਅਪਰੈਲ ਨੂੰ ਇੱਕ ਵੀਡੀਓ ਜਾਰੀ ਕੀਤਾ ਸੀ,ਜਿਸ ਵਿੱਚ ਕਿਹਾ ਸੀ ਕਿ "ਮੈਂ ਹਰਿਆਣਾ 'ਚ ਨੌਕਰੀ ਨਹੀਂ ਕਰ ਸਕਦੀ ਹਾਂ। ਮੈਂ ਅਤੇ ਮੇਰੀ ਭੈਣ ਦੀ ਜਾਨ ਨੂੰ ਖਤਰਾ ਹੈ। ਉਹ ਲਾਕਡਾਊਨ ਕਾਰਨ ਆਪਣੀ ਨੌਕਰੀ ਨਹੀਂ ਛੱਡ ਸਕਦੀ ਹੈ। ਲਾਕਡਾਊਨ ਦੇ ਤਰੁੰਤ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ।

ਦੱਸਣਯੋਗ ਹੈ ਕਿ ਰਾਣੀ ਨੇ ਜੂਨ 2018 'ਚ ਪਸ਼ੂ ਪਾਲਣ ਵਿਭਾਗ ਦੇ ਐਡੀਸ਼ਨਲ ਸਕੱਤਰ ਰਹਿੰਦੇ ਹੋਏ ਇਕ ਅਫਸਰ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਲੈ ਕੇ ਉਹ ਸੁਰਖੀਆ 'ਚ ਆਈ ਸੀ। ਜਾਣਕਾਰੀ ਮੁਤਾਬਕ ਰਾਣੀ 14 ਨਵੰਬਰ 2018 ਤੋਂ ਐਡੀਸ਼ਨਲ ਡਾਇਰੈਕਟਰ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ 7 ਮਾਰਚ 2020 ਤੋਂ ਡਾਇਰੈਕਟਰ ਆਰਕਾਈਵ ਦਾ ਅਹੁਦਾ ਸੰਭਾਲ ਰਹੀ ਹੈ।

ਜਦੋਂ ਪਿਛਲੇ ਮਹੀਨੇ ਰਾਣੀ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ, ਤਾਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਟਵੀਟ ਕਰਕੇ ਰਾਣੀ ਨੂੰ ਤੰਗ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਰਾਨੀ ਨਾਗਰ ਗੌਤਮਬੁੱਧ ਨਗਰ ਦੇ ਬਾਦਲਪੁਰ ਪਿੰਡ ਦੀ ਰਹਿਣ ਵਾਲੀ ਹੈ ਅਤੇ ਮਾਇਆਵਤੀ ਵੀ ਇਸ ਪਿੰਡ ਦੀ ਰਹਿਣ ਵਾਲੀ ਹੈ।
-PTCNews

adv-img
adv-img