Thu, Apr 18, 2024
Whatsapp

ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ

Written by  Shanker Badra -- May 12th 2019 11:01 AM -- Updated: May 12th 2019 11:04 AM
ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ

ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ

ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ:ਹਰਿਆਣਾ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਦੇਸ਼ ‘ਚ ਲੋਕ ਸਭਾ ਚੋਣਾਂ 2019 ਦੇ ਛੇਵੇਂ ਪੜਾਅ ਤਹਿਤ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਉਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8, ਦਿੱਲੀ ਦੀਆਂ 7 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। [caption id="attachment_294333" align="aligncenter" width="300"]Haryana Chief Minister Manohar Lal Khattar Including other candidates vote at a polling booth ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ[/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਗਰਮੀ ਤੋਂ ਪ੍ਰੇ਼ਸਾਨ ਲੋਕ ਛੱਤਰੀ ਲੈ ਕੇ ਵੋਟ ਪਾਉਣ ਲਈ ਬੂਥ ਕੇਂਦਰਾਂ ਉਤੇ ਪਹੁੰਚ ਰਹੇ ਹਨ। [caption id="attachment_294338" align="aligncenter" width="300"]Haryana Chief Minister Manohar Lal Khattar Including other candidates vote at a polling booth ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ[/caption] ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ ਬਣੇ ਪੋਲਿੰਗ ਬੂਥ 'ਚ ਆਪਣੇ ਮਤ ਅਧਿਕਾਰ ਦ ਵਰਤੋਂ ਕੀਤੀ ਹੈ।ਦੱਸਿਆ ਜਾਂਦਾ ਹੈ ਕਿ ਖੱਟਰ ਦੀ ਪਹਿਲਾਂ ਵੋਟ ਰੋਹਤਕ ’ਚ ਹੁੰਦੀ ਸੀ ਪਰ ਹੁਣ ਉਨ੍ਹਾਂ ਨੇ ਕਰਨਾਲ ਵਿੱਚ ਤਬਦੀਲ ਕਰਵਾ ਲਈ ਹੈ।ਮਨੋਹਰ ਲਾਲ ਖੱਟਰ ਨੇ ਵੋਟ ਪਾਉਣ ਤੋਂ ਬਾਅਦ ਆਮ ਜਨਤਾ ਨੂੰ ਵਧ–ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। [caption id="attachment_294336" align="aligncenter" width="300"]Haryana Chief Minister Manohar Lal Khattar Including other candidates vote at a polling booth ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ[/caption] ਇਸ ਦੌਰਾਨ ਹਿਸਾਰ ਤੋਂ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਆਪਣੀ ਮਾਂ ਤੇ ਪਤਨੀ ਨਾਲ ਸਿਰਸਾ ’ਚ ਵੋਟਾਂ ਪਾਈਆਂ ਹਨ।ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਤੇ ਉਨ੍ਹਾਂ ਦੀ ਪਤਨੀ ਮਾਕੇਨ ਤੰਵਰ ਨੇ ਸਿਰਸਾ ਵਿਖੇ ਵੋਟ ਪਾਈ ਹੈ। [caption id="attachment_294334" align="aligncenter" width="300"]Haryana Chief Minister Manohar Lal Khattar Including other candidates vote at a polling booth ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ[/caption] ਇਸ ਤੋਂ ਇਲਾਵਾ ਭਿਵਾਨੀ–ਮਹਿੰਦਰਗੜ੍ਹ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸ਼ਰੁਤੀ ਚੌਧਰੀ ਨੇ ਆਪਣੀ ਮਾਂ ਕਿਰਨ ਚੌਧਰੀ ਨਾਲ ਵੋਟ ਪਾਈ ਹੈ। [caption id="attachment_294335" align="aligncenter" width="300"]Haryana Chief Minister Manohar Lal Khattar Including other candidates vote at a polling booth ਲੋਕ ਸਭਾ ਚੋਣਾਂ 2019 : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਹੋਰ ਉਮੀਦਵਾਰਾਂ ਨੇ ਪਾਈਆਂ ਵੋਟਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 :ਰਾਸ਼ਟਰਪਤੀ ਰਾਮਨਾਥ ਕੋਵਿੰਦ, ਸ਼ੀਲਾ ਦੀਕਸ਼ਿਤ ਅਤੇ ਮਨੀਸ਼ ਸਿਸੋਦੀਆ ਨੇ ਪਾਈ ਵੋਟ ਦੱਸ ਦੇਈਏ ਕਿ ਹਰਿਆਣਾ ਵਿੱਚ ਅੱਜ 10 ਲੋਕ ਸਭਾ ਸੀਟਾਂ 'ਤੇ ਛੇਵੇਂ ਪੜਾਅ ਤਹਿਤ ਵੋਟਿੰਗ ਜਾਰੀ ਹੈ।ਇੱਥੇ 1.80 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ।ਇੱਥੇ ਕੁੱਲ 223 ਉਮੀਦਵਾਰ ਚੋਣ ਮੈਦਾਨ ’ਚ ਹਨ ਤੇ ਇੱਥੇ ਕੁੱਲ ਪੋਲਿੰਗ ਸਟੇਸ਼ਨ 19,441 ਹਨ। -PTCNews


Top News view more...

Latest News view more...