ਹੋਰ ਖਬਰਾਂ

ਹਰਿਆਣਾ ਦੇ ਮੁੱਖ ਮੰਤਰੀ ਦਾ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨ

By Gagan Bindra -- October 06, 2017 8:40 am

ਹਰਿਆਣਾ ਦੇ ਮੁੱਖ ਮੰਤਰੀ ਦਾ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨ: ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਬਾਰੇ ਵੱਡੇ-ਵੱਡੇ ਖ਼ੁਲਾਸੇ ਸਾਹਮਣੇ ਆ ਰਹੇ ਹਨਹਰਿਆਣਾ ਦੇ ਮੁੱਖ ਮੰਤਰੀ ਦਾ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨਕਿ ਉਹ ਕੁਝ ਦਿਨਾਂ ਲਈ ਬਠਿੰਡਾ ਖੇਤਰ ਵਿੱਚ ਛੁਪੀ ਹੋਈ ਸੀ, ਜਿਸ ਤੋਂ ਬਾਅਦ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਸਿਆਸੀ ਸ਼ਹਿ ‘ਤੇ ਹਨੀਪ੍ਰੀਤ ਦੀ ਹਮਾਇਤ ਕੀਤੀ ਗਈ ਸੀ ।ਹਰਿਆਣਾ ਦੇ ਮੁੱਖ ਮੰਤਰੀ ਦਾ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨਹਰਆਿਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਹਨੀਪ੍ਰੀਤ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਨੀਪ੍ਰੀਤ ਕਈ ਦਿਨਾਂ ਤੱਕ ਬਠਿੰਡਾ ਦੇ ਪਿੰਡ ਬੱਲੂਆਣਾ ਵਿੱਚ ਲੁਕੀ ਰਹੀ, ਇਸ ਵਿੱਚ ਪੰਜਾਬ ਪੁਲੀਸ ਦੀ ਭੂਮਿਕਾ ਸ਼ੱਕੀ ਲੱਗ ਰਹੀ ਹੈ।ਹਰਿਆਣਾ ਦੇ ਮੁੱਖ ਮੰਤਰੀ ਦਾ ਹਨੀਪ੍ਰੀਤ ਦੇ ਮਾਮਲੇ 'ਤੇ ਵੱਡਾ ਬਿਆਨਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਤੋਂ ਹਨੀਪ੍ਰੀਤ ਦੀਆਂ ਗੱਡੀਆਂ ਮਿਲੀਆਂ ਹਨ ਅਤੇ ਉਹ ਪੰਜਾਬ ਵਿੱਚ ਘੁੰਮਦੀ ਰਹੀ, ਇਸ ਤੋਂ ਲੱਗ ਰਿਹਾ ਹੈ ਕਿ ਉਸ ਨੂੰ ਪੰਜਾਬ ਪੁਲੀਸ ਦੀ ਹਮਾਇਤ ਪ੍ਰਾਪਤ ਸੀ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਹਨੀਪ੍ਰੀਤ ਤੋਂ ਰਿਮਾਂਡ ਦੌਰਾਨ ਪੁੱਛਿਆ ਜਾਵੇਗਾ ਕਿ ਉਸ ਨੂੰ ਪੰਜਾਬ ਵਿੱਚ ਕਿਸ -ਕਿਸ ਦੀ ਹਮਾਇਤ ਸੀ।

-PTC News

  • Share