Advertisment

ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਨੂੰਹ ਨੇ ਕੀਤਾ ਵੱਡਾ ਕਾਰਾ, ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ

author-image
Shanker Badra
Updated On
New Update
ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਨੂੰਹ ਨੇ ਕੀਤਾ ਵੱਡਾ ਕਾਰਾ, ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Advertisment
ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਨੂੰਹ ਨੇ ਕੀਤਾ ਵੱਡਾ ਕਾਰਾ, ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ:ਜੀਂਦ : ਹਰਿਆਣਾ ਦੇ ਜੀਂਦ 'ਚ ਇੱਕ ਨੂੰਹ ਨੇ ਨਵਾਂ ਚੰਦ ਚਾੜ ਦਿੱਤਾ ਹੈ ਅਤੇ ਸਾਰੇ ਸਹੁਰੇ ਪਰਿਵਾਰ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ। ਓਥੇ ਤਿੰਨ ਮਹੀਨੇ ਪਹਿਲਾਂ ਵਿਆਹ ਕੇ ਆਈ ਲਾੜੀ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਈ ਹੈ। ਇਸ ਲਾੜੀ ਦੀ ਇਹ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਸ ਦੌਰਾਨ ਅਮਿਤ ਨੇ ਦੱਸਿਆ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਦੇ ਰਾਹੀਂ ਬੰਗਾਲ ਦੀ ਰੇਸ਼ਮਾ ਨਾਂ ਦੀ ਮਹਿਲਾ ਨਾਲ ਵਿਆਹ ਕਰਵਾਇਆ ਸੀ। ਹੁਣ ਬੀਤੀ ਰਾਤ ਰੇਸ਼ਮਾ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਚਾਰ ਲੱਖ ਰੁਪਏ ਕੈਸ਼, ਗਹਿਣੇ ਤੇ ਕੁਝ ਹੋਰ ਸਾਮਾਨ ਵੀ ਲੈ ਕੇ ਫਰਾਰ ਹੋ ਗਈ ਹੈ। ਦੱਸ ਦਈਏ ਕਿ ਪੁਲਿਸ ਨੂੰ ਅਜੇ ਵੀ ਦੁਲਹਨ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਮਾਮਲੇ 'ਚ ਉਸ ਦੇ ਨਾਲ ਕੋਈ ਹੋਰ ਵੀ ਸ਼ਾਮਲ ਹੈ ਜੋ ਭੱਜਣ ਤੋਂ ਬਾਅਦ ਪੀੜਤ ਨੂੰ ਧਮਕੀ ਦੇ ਰਹੇ ਹਨ ਕਿ ਸ਼ਿਕਾਇਤ ਕਰਨ 'ਤੇ ਜਾਨ ਤੋਂ ਮਾਰ ਦੇਣਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment