Wed, Apr 24, 2024
Whatsapp

ਜੀਂਦ ਮੀਟਿੰਗ : ਮੈਂ ਇਨੇਲੋ ਅਤੇ ਚੋਣ ਨਿਸ਼ਾਨ ਆਪਣੇ ਛੋਟੇ ਭਾਈ ਅਭੈ ਸਿੰਘ ਚੌਟਾਲਾ ਨੂੰ ਗਿਫ਼ਟ ਕਰਦਾ ਹਾਂ :ਅਜੈ ਚੌਟਾਲਾ

Written by  Shanker Badra -- November 17th 2018 03:46 PM -- Updated: November 17th 2018 04:11 PM
ਜੀਂਦ ਮੀਟਿੰਗ : ਮੈਂ ਇਨੇਲੋ ਅਤੇ ਚੋਣ ਨਿਸ਼ਾਨ ਆਪਣੇ ਛੋਟੇ ਭਾਈ ਅਭੈ ਸਿੰਘ ਚੌਟਾਲਾ ਨੂੰ ਗਿਫ਼ਟ ਕਰਦਾ ਹਾਂ :ਅਜੈ ਚੌਟਾਲਾ

ਜੀਂਦ ਮੀਟਿੰਗ : ਮੈਂ ਇਨੇਲੋ ਅਤੇ ਚੋਣ ਨਿਸ਼ਾਨ ਆਪਣੇ ਛੋਟੇ ਭਾਈ ਅਭੈ ਸਿੰਘ ਚੌਟਾਲਾ ਨੂੰ ਗਿਫ਼ਟ ਕਰਦਾ ਹਾਂ :ਅਜੈ ਚੌਟਾਲਾ

ਜੀਂਦ ਮੀਟਿੰਗ : ਮੈਂ ਇਨੇਲੋ ਅਤੇ ਚੋਣ ਨਿਸ਼ਾਨ ਆਪਣੇ ਛੋਟੇ ਭਾਈ ਅਭੈ ਸਿੰਘ ਚੌਟਾਲਾ ਨੂੰ ਗਿਫ਼ਟ ਕਰਦਾ ਹਾਂ :ਅਜੈ ਚੌਟਾਲਾ:ਜੀਂਦ : ਇੰਡੀਅਨ ਨੈਸ਼ਨਲ ਲੋਕ ਦਲ (ਇਨੇਲੋ) 'ਚੋਂ ਕੱਢੇ ਜਾਣ ਤੋਂ ਬਾਅਦ ਅਜੈ ਚੌਟਾਲਾ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਹਨ।ਜਿਸ ਤੋਂ ਬਾਅਦ ਅਜੈ ਚੌਟਾਲਾ ਵੱਲੋਂ ਅੱਜ ਜੀਂਦ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ।ਹਾਲਾਂਕਿ ਇਸ ਦਾ ਰਸਮੀ ਐਲਾਨ ਜੀਂਦ ਵਿਖੇ ਹੋਣ ਵਾਲੀ ਰੈਲੀ ਦੌਰਾਨ ਕੀਤਾ ਜਾਵੇਗਾ।Expelled INLD leader Ajay Singh Chautala 9 December rally Jindਇਸ ਮੀਟਿੰਗ ਦੌਰਾਨ ਅਜੈ ਚੌਟਾਲਾ ਨੇ ਐਲਾਨ ਕੀਤਾ ਹੈ ਕਿ ਉਹ 9 ਦਸੰਬਰ ਨੂੰ ਜੀਂਦ 'ਚ ਵੱਡੀ ਰੈਲੀਂ ਕਰਨਗੇ।ਇਸ ਮੌਕੇ ਅਜੈ ਚੌਟਾਲਾ ਨੇ ਕਿਹਾ ਹੈ ਕਿ ਮੈਂ ਇਨੇਲੋ ਅਤੇ ਚੋਣ ਨਿਸ਼ਾਨ ਆਪਣੇ ਛੋਟੇ ਭਾਈ ਅਭੈ ਸਿੰਘ ਚੌਟਾਲਾ (ਬਿੱਲੂ) ਨੂੰ ਗਿਫ਼ਟ ਕਰਦਾ ਹਾਂ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਲਈ ਚੌਟਾਲਾ ਸਾਹਿਬ ਨੂੰ ਅਸਤੀਫ਼ਾ ਦੇਵਾਂਗਾ।Expelled INLD leader Ajay Singh Chautala 9 December rally Jindਦੱਸਿਆ ਜਾਂਦਾ ਹੈ ਕਿ ਅਜੈ ਚੌਟਾਲਾ ਦੀ ਪਤਨੀ ਨੈਨਾ ਚੌਟਾਲਾ ਨੇ ਸ਼ੁੱਕਰਵਾਰ ਨੂੰ ਸਿਰਸਾ ਦੇ ਐਲਨਾਬਾਦ 'ਚ ਕਿਹਾ ਸੀ ਕਿ ਪਾਰਟੀ ਦਾ ਨਵਾਂ ਝੰਡਾ ਅਤੇ ਨਵਾਂ ਡੰਡਾ ਹੋਵੇਗਾ।ਨੈਨਾ ਚੌਟਾਲਾ ਦੀ ਇਸ ਗੱਲ 'ਤੇ ਮੁਹਰ ਲਗਾਉਂਦੇ ਹੋਏ ਅਜੈ ਚੌਟਾਲਾ ਨੇ ਵੀ ਕਿਹਾ ਸੀ ਕਿ ਉਹ ਜਲਦ ਨਵੀਂ ਪਾਰਟੀ ਦਾ ਐਲਾਨ ਕਰਨਗੇ।Expelled INLD leader Ajay Singh Chautala 9 December rally Jindਜ਼ਿਕਰਯੋਗ ਹੈ ਕਿ 2 ਨਵੰਬਰ ਨੂੰ ਇਨੈਲੋ ਮੁਖੀ ਓਪੀ ਚੌਟਾਲਾ ਨੇ ਆਪਣੇ ਪੋਤੇ ਅਤੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਅਤੇ ਇੰਡੀਅਨ ਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ (ਇਨਸੋ) ਪ੍ਰਧਾਨ ਦਿਗਵਿਜੈ ਚੌਟਾਲਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ।ਇਨ੍ਹਾਂ ਨੂੰ ਬਰਖ਼ਾਸਤ ਕਰਨ ਦਾ ਕਾਰਨ ਅਨੁਸ਼ਾਸਨਹੀਨਤਾ ਦੱਸਿਆ ਗਿਆ ਸੀ।ਇਸ ਤੋਂ ਬਾਅਦ 5 ਨਵੰਬਰ ਨੂੰ ਅਜੈ ਚੌਟਾਲਾ ਜੇਲ੍ਹ ਤੋਂ ਬਾਹਰ ਆਏ, ਉਨ੍ਹਾਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤਾਂ ਉਨ੍ਹਾਂ ਨੂੰ ਵੀ ਅਨੁਸ਼ਾਸਨਹੀਨ ਗਤੀਵਿਧੀਆਂ ਕਰਨ ਦੇ ਦੋਸ਼ ਹੇਠ 13 ਨਵੰਬਰ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। -PTCNews


Top News view more...

Latest News view more...