ਫਰੀਦਾਬਾਦ ‘ਚ ਫੈਕਟਰੀ ਦੇ ਤੇਲ ਟੈਂਕ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

faridabad

ਫਰੀਦਾਬਾਦ ‘ਚ ਫੈਕਟਰੀ ਦੇ ਤੇਲ ਟੈਂਕ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ,ਫਰੀਦਾਬਾਦ: ਫਰੀਦਾਬਾਦ ਦੇ ਸੈਕਟਰ 24 ‘ਚ ਟ੍ਰੇਨ ਦੇ ਪਾਰਟਸ ਬਣਾਉਣ ਵਾਲੀ ਪੰਜਾਬ ਰੋਲਿੰਗ ਨਾਮ ਦੀ ਇੱਕ ਕੰਪਨੀ ਦੇ ਆਇਲ ਟੈਂਕ ‘ਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਫੈਕਟਰੀ ‘ਚ ਕੰਮ ਕਰ ਰਹੇ ਕਰਮਚਾਰੀਆਂ ਹਫੜਾ ਦਫ਼ੜੀ ਮੱਚ ਗਈ।

faridabadਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲ ਦੇ ਜ਼ਿਆਦਾ ਗਰਮ ਹੋਣ ਦੇ ਚਲਦੇ ਆਇਲ ਟੈਂਕ ਨੂੰ ਅੱਗ ਲੱਗ ਗਈ। ਇਸ ਹਾਦਸੇ ਸਬੰਧੀ ਫੈਕਟਰੀ ਦੇ ਕਰਮਚਾਰੀਆਂ ਨੇ ਦੱਸਿਆ ਦੀ ਅਚਾਨਕ ਸਵੇਰੇ ‘ਫੈਕਟਰੀ ਦੇ ਆਇਲ ਟੈਂਕ ‘ਚ ਅੱਗ ਲੱਗ ਗਈ।

faridabadਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ਉੱਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

—PTC News