ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲ ਲੱਗਦੇ ਸਾਰੇ ਬਾਰਡਰ ਕੀਤੇ ਸੀਲ

Haryana government has sealed all the borders with Punjab and Delhi
ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲਲੱਗਦੇ ਸਾਰੇ ਬਾਰਡਰ ਕੀਤੇ ਸੀਲ  

ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲ ਲੱਗਦੇ ਸਾਰੇ ਬਾਰਡਰ ਕੀਤੇ ਸੀਲ:ਚੰਡੀਗੜ੍ਹ  : ਦੇਸ਼ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਟ੍ਰੈਕਟਰ ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ। ਕਿਸਾਨਾਂ ਦੇ ਦਿੱਲੀ ਕੂਚ ਪ੍ਰੋਗਰਾਮ ‘ਤੇ ਹਰਿਆਣਾ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ।

Haryana government has sealed all the borders with Punjab and Delhi
ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲਲੱਗਦੇ ਸਾਰੇ ਬਾਰਡਰ ਕੀਤੇ ਸੀਲ

ਇਸ ਦੌਰਾਨਹਰਿਆਣਾ ਸਰਕਾਰ ਨੇ ਕਰੀਬ 3 ਦਰਜ਼ਨ ਕਿਸਾਨ ਲੀਡਰਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰ ਲਿਆ ਹੈ ,ਜੋ ਦਿੱਲੀ ਜਾ ਰਹੇ ਸਨ। ਇਸ ਦੇ ਨਾਲ ਹੀ ਘਰਾਂ ‘ਚ ਛਾਪੇਮਾਰੀ ਕੀਤੀ ਗਈ ਤੇ ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਹੈ। ਹਰਿਆਣਾ ਦੇ ਬਾਰਡਰ-ਸੀਲ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।

Haryana government has sealed all the borders with Punjab and Delhi
ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲਲੱਗਦੇ ਸਾਰੇ ਬਾਰਡਰ ਕੀਤੇ ਸੀਲ

ਹੁਣ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਦੇ ਲਈ ਵੀ ਹਰਿਆਣਾ ਸਰਕਾਰ ਨੇ ਵੱਡੀ ਰਣਨੀਤੀ ਤਿਆਰ ਕੀਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਹੱਦ ਤੇ ਹੀ ਉਨ੍ਹਾਂ ਰੋਕਿਆ ਜਾਵੇਗਾ। ਹਰਿਆਣਾ ਸਰਕਾਰ ਨੇ ਪੰਜਾਬ ਅਤੇ ਦਿੱਲੀ ਨਾਲਲੱਗਦੇ ਬਾਰਡਰ ਸੀਲ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਨੂੰ ਵੀ ਹਾਲਾਤ ਵਿਗਾੜਨ ਨਹੀਂ ਦਿੱਤੇ ਜਾਣਗੇ।

Haryana government has sealed all the borders with Punjab and Delhi
ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲਲੱਗਦੇ ਸਾਰੇ ਬਾਰਡਰ ਕੀਤੇ ਸੀਲ

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਾਰਪੋਰੇਟਾਂ ਘਰਾਣਿਆਂ ਦਾ ਸਾਥ ਦੇਣ ਅਤੇ ਕਿਸਾਨ-ਵਿਰੋਧੀ ਕਰਾਰ ਦਿੱਤਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨ ਸੂਝ-ਬੂਝ ਵਰਤਣਗੇ ਅਤੇ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ।

ਹਰਿਆਣਾ ਸਰਕਾਰ ਨੇ ਖੇਡੀ ਨਵੀਂ ਚਾਲ, ਪੰਜਾਬ ਅਤੇ ਦਿੱਲੀ ਨਾਲਲੱਗਦੇ ਸਾਰੇ ਬਾਰਡਰ ਕੀਤੇ ਸੀਲ

ਦੱਸ ਦੇਈਏ ਕਿ ਪੰਜਾਬ-ਭਰ ‘ਚ 30 ਕਿਸਾਨ ਜਥੇਬੰਦੀਆਂ ਦੇ ਟੋਲ-ਪਲਾਜ਼ਿਆਂ, ਭਾਜਪਾ ਲੀਡਰਾਂ ਦੇ ਘਰਾਂ, ਕਾਰਪੋਰੇਟ-ਮਾਲਜ਼ ਅਤੇ ਅੰਬਾਨੀਆਂ ਦੇ ਪੰਪਾਂ ‘ਤੇ ਪੱਕੇ-ਧਰਨੇ ਜਾਰੀ ਰਹਿਣਗੇ।ਕਿਸਾਨ ਅੰਦੋਲਨ ਨੂੰ ਹਰ ਪੱਖ ਤੋਂ ਕਾਮਯਾਬ ਬਣਾਉਣ ਲਈ ਨੌਜਵਾਨਾਂ ਅਤੇ ਔਰਤਾਂ ਵੱਲੋਂ ਕਾਫ਼ਲਿਆਂ ਦੀ ਗਿਣਤੀ ਨੂੰ ਵਧਾਉਣ ਲਈ ਪੂਰੀ ਪੂਰੀ ਵਾਹ ਲਾਈ ਜਾ ਰਹੀ ਹੈ ਅਤੇ ਪਿੰਡਾਂ ‘ਚੋਂ ਕਿਸਾਨਾਂ ਦੇ ਦਿੱਲੀ ਤਖਤ ਵੱਲ ਚੜ੍ਹਾਈ ਕਰਨ ਲਈ ਕਾਫ਼ਲੇ ਚੱਲ ਪਏ ਹਨ।
-PTCNews