Wed, Apr 24, 2024
Whatsapp

ਇਸ ਸੂਬੇ 'ਚ ਹੋਇਆ ਵੱਡਾ ਐਲਾਨ, ਹੁਣ ਜੁਲਾਈ ਮਹੀਨੇ ਤੋਂ ਖੁੱਲ੍ਹਣਗੇ ਸਕੂਲ

Written by  Shanker Badra -- June 04th 2020 04:45 PM
ਇਸ ਸੂਬੇ 'ਚ ਹੋਇਆ ਵੱਡਾ ਐਲਾਨ, ਹੁਣ ਜੁਲਾਈ ਮਹੀਨੇ ਤੋਂ ਖੁੱਲ੍ਹਣਗੇ ਸਕੂਲ

ਇਸ ਸੂਬੇ 'ਚ ਹੋਇਆ ਵੱਡਾ ਐਲਾਨ, ਹੁਣ ਜੁਲਾਈ ਮਹੀਨੇ ਤੋਂ ਖੁੱਲ੍ਹਣਗੇ ਸਕੂਲ

ਇਸ ਸੂਬੇ 'ਚ ਹੋਇਆ ਵੱਡਾ ਐਲਾਨ, ਹੁਣ ਜੁਲਾਈ ਮਹੀਨੇ ਤੋਂ ਖੁੱਲ੍ਹਣਗੇ ਸਕੂਲ:ਨਵੀਂ ਦਿੱਲੀ : ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਤਾਲਾਬੰਦੀ ਤੋਂ ਬਾਅਦ ਸੂਬੇ ਵਿੱਚ ਜੁਲਾਈ ਮਹੀਨੇ ਤੋਂ ਪੜਾਅਵਾਰ ਮੁੜ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਦਸਵੀਂ ਤੋਂ ਬਾਰ੍ਹਵੀਂ ਦੀਆਂ ਜਮਾਤਾਂ ਨਾਲ ਇਸਦੀ 1 ਜੁਲਾਈ ਤੋਂ ਸ਼ੁਰੂਆਤ ਕੀਤੀ ਜਾਵੇਗੀ ਅਤੇ ਫਿਰ ਛੇਵੀਂ ਤੋਂ ਨੌਵੀਂ ਜਮਾਤ 15 ਦਿਨ ਬਾਅਦ ਅਤੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਲਈ ਅਗਸਤ ਮਹੀਨੇ 'ਚ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਕਲਾਸਾਂ ਸ਼ਿਫਟਾਂ ਦੇ ਹਿਸਾਬ ਨਾਲ ਲੱਗਿਆ ਕਰਨਗੀਆਂ, ਭਾਵ 50 ਫੀਸਦ ਰੇਸ਼ੋ ਦਾ ਹਿਸਾਬ ਰੱਖਿਆ ਜਾਏਗਾ। ਜਿਸ 'ਚ ਸੋਸ਼ਲ ਡਿਸਟੈਂਸਿੰਗ ਮੁੱਖ ਮੁੱਦਾ ਰਹੇਗਾ। ਜੇਕਰ ਇੱਕ ਜਮਾਤ 'ਚ 30 ਬੱਚੇ ਹਨ ਤਾਂ ਉਨ੍ਹਾਂ 'ਚੋਂ 15 ਬੱਚੇ ਸਵੇਰੇ ਅਤੇ ਬਾਕੀ ਦੇ 15 ਸ਼ਾਮੀਂ ਸਕੂਲ ਆਉਣਗੇ ਜਾਂ ਫੇਰ ਕਿਸੇ ਹੋਰ ਦਿਨ। ਦੱਸ ਦੇਈਏ ਕਿ ਜਿਥੇ ਜੁਲਾਈ ਮਹੀਨੇ ਸਕੂਲ ਖੋਲ੍ਹੇ ਜਾਣ ਦਾ ਐਲਾਨ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਕੀਤਾ ਹੈ, ਉਥੇ ਹੀ ਅਗਸਤ ਮਹੀਨੇ ਤੋਂ ਕਾਲਜ ਵੀ ਖੋਲ੍ਹੇ ਜਾਣ ਦਾ ਐਲਾਨ ਹੋਇਆ ਹੈ। ਫਿਲਹਾਲ ਸ਼ਿਫਟਾਂ ਦੇ ਸਮੇਂ ਬਾਰੇ ਕੋਈ ਸਪਸ਼ਟੀਕਰਨ ਨਹੀਂ ਕੀਤਾ ਗਿਆ। -PTCNews


Top News view more...

Latest News view more...