ਮਜ਼ਦੂਰਾਂ ਨੂੰ ਫੁੱਟਪਾਥ ‘ਤੇ ਸੌਣਾ ਪਿਆ ਮਹਿੰਗਾ, ਅਚਾਨਕ ਵਾਪਰਿਆ ਇਹ ਭਾਣਾ

road accident

ਮਜ਼ਦੂਰਾਂ ਨੂੰ ਫੁੱਟਪਾਥ ‘ਤੇ ਸੌਣਾ ਪਿਆ ਮਹਿੰਗਾ, ਅਚਾਨਕ ਵਾਪਰਿਆ ਇਹ ਭਾਣਾ,ਹਿਸਾਰ: ਦਿਨ ਬ ਦਿਨ ਸਾਡੇ ਦੇਸ਼ ‘ਚ ਸੜਕ ਹਾਦਸਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਹੁਣ ਤੱਕ ਅਨੇਕਾਂ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਇੱਕ ਮਾਮਲਾ ਹਰਿਆਣਾ ਦੇ ਹਿਸਾਰ ‘ਚ ਵਾਪਰਿਆ ਹੈ, ਜਿਥੇ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਫੁੱਟਪਾਥ ‘ਤੇ ਸੌ ਰਹੇ ਲੋਕਾਂ ਨੂੰ ਬੇਕਾਬੂ ਹੋਈ ਆਈ 20 ਕਾਰ ਨੇ ਕੁਚਲ ਦਿੱਤਾ।

haryana ਇਹ ਹਾਦਸਾ ਹਿਸਾਰ ਦੇ ਜਿੰਦਲ ਪੁਲ ‘ਤੇ ਹੋਇਆ।ਹਾਦਸਾ ਉਸ ਸਮੇਂ ਹੋਇਆ ਜਦੋਂ ਤਿੰਨ ਲੋਕ ਕਰਨਾਲ ਨੰਬਰ ਦੀ ਆਈ 20 ਗੱਡੀ ‘ਚ ਹਿਸਾਰ ਤੋਂ ਦਿੱਲੀ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋ ਲ ‘ਤੇ ਮੁਰੰਮਤ ਦਾ ਕੰਮ ਹੋਣ ਕਾਰਨ ਇਕ ਪਾਸੇ ਸੜਕ ਬੰਦ ਸੀ ਅਤੇ ਪੁਲ ਨੂੰ ਵਨ ਵੇਅ ਕੀਤਾ ਹੋਇਆ ਸੀ।ਗੱਡੀ ਦੇ ਅੱਗੇ ਅਚਾਨਕ ਤਾਰਕੋਲ ਦੇ ਡ੍ਰਮ ਅਤੇ ਮਿਕਸਿੰਗ ਮਸ਼ੀਨ ਆਉਣ ਨਾਲ ਡਰਾਈਵਰ ਨੇ ਸੰਤੁਲਨ ਖੋ ਦਿੱਤਾ,

hisarਜਿਸ ਕਾਰਨ ਗੱਡੀ ਪੁਲ ਦੇ ਫੁਟਪਾਥ ‘ਤੇ ਸੌਂ ਰਹੇ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਘਟਨਾ ਦਾ ਪਤਾ ਚੱਲਦੇ ਹੀ ਘਟਨਾ ਸਥਾਨ ‘ਤੇ ਲੋਕਾਂ ਦੀ ਭੀੜ ਜਮਾਂ ਹੋ ਗਈ ਅਤੇ ਲੋਕਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ ਤੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਕਾਰ ਚਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

—PTC News