Sat, Apr 20, 2024
Whatsapp

ਹਰਿਆਣਾ ਦੇ ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਪਰਿਵਾਰ ਦੇ 3 ਜਣਿਆਂ ਦੀ ਮੌਤ

Written by  Jashan A -- June 12th 2019 09:39 PM
ਹਰਿਆਣਾ ਦੇ ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਪਰਿਵਾਰ ਦੇ 3 ਜਣਿਆਂ ਦੀ ਮੌਤ

ਹਰਿਆਣਾ ਦੇ ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਪਰਿਵਾਰ ਦੇ 3 ਜਣਿਆਂ ਦੀ ਮੌਤ

ਹਰਿਆਣਾ ਦੇ ਕਰਨਾਲ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਪਰਿਵਾਰ ਦੇ 3 ਜਣਿਆਂ ਦੀ ਮੌਤ,ਕਰਨਾਲ: ਹਰਿਆਣਾ ਦੇ ਕਰਨਾਲ 'ਚ ਅੱਜ ਉਸ ਸਮੇਂ ਮਾਤਮ ਛਾ ਗਿਆ, ਜਦੋਂ ਇਥੇ 2 ਟਰੱਕਾਂ ਦੀ ਲਪੇਟ 'ਚ ਇਕ ਕਾਰ ਦੇ ਆ ਜਾਣ ਕਾਰਨ 2 ਮਹਿਲਾਵਾਂ ਸਮੇਤ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਕਾਰ 'ਚ ਸਵਾਰ ਪਰਿਵਾਰ ਦੇ 5 ਮੈਂਬਰ ਵਿਆਹ 'ਚ ਸ਼ਿਰਕਤ ਕਰਨ ਦਿੱਲੀ ਤੋਂ ਪੰਜਾਬ ਆ ਰਹੇ ਸਨ। ਜਿਸ ਦੌਰਾਨ ਕਾਰ ਨੂੰ ਇਕ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਪਿੱਛੇ ਤੋਂ ਇਕ ਹੋਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵਾਂ ਟਰੱਕਾਂ ਵਿਚਾਲੇ ਕਾਰ ਕੁਚਲੀ ਗਈ। ਹੋਰ ਪੜ੍ਹੋ:ਦੁੱਖਦਾਈ ਖ਼ਬਰ: ਗਰੀਬ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਬਣ ਕੇ ਡਿੱਗੀ ਕੰਧ, 2 ਮਾਸੂਮਾਂ ਦੀ ਮੌਤ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ 'ਚ 50 ਸਾਲਾ ਮਹਿਲਾ ਤੇ ਉਸ ਦੇ 2 ਬੱਚੇ ਇਕ ਪੁੱਤਰ (27) ਤੇ ਪੁੱਤਰੀ (30) ਦੀ ਮੌਤ ਹੋ ਗਈ। ਕਾਰ 'ਚ ਸਵਾਰ ਦੋ ਲੋਕ ਜ਼ਖਮੀ ਹੋ ਗਏ। -PTC News


Top News view more...

Latest News view more...