ਕੁਰੂਕਸ਼ੇਤਰ ਦੇ ਲਾਡਵਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 1 ਗੰਭੀਰ ਜ਼ਖਮੀ

road-accident
ਕੁਰੂਕਸ਼ੇਤਰ ਦੇ ਲਾਡਵਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 1 ਗੰਭੀਰ ਜ਼ਖਮੀ

ਕੁਰੂਕਸ਼ੇਤਰ ਦੇ ਲਾਡਵਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 1 ਗੰਭੀਰ ਜ਼ਖਮੀ,ਲਾਡਵਾ: ਦੇਸ਼ ‘ਚ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕੁਰੂਕਸ਼ੇਤਰ ਤੋਂ ਸਾਹਮਣੇ ਆਇਆ ਹੈ, ਜਿਥੇ ਲਾਡਵਾ ਕਸਬੇ ‘ਚ ਇੱਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 1 ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

Accident
ਕੁਰੂਕਸ਼ੇਤਰ ਦੇ ਲਾਡਵਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 1 ਗੰਭੀਰ ਜ਼ਖਮੀ

ਪਰਿਵਾਰਿਕ ਮੈਬਰਾਂ ਦੇ ਮੁਤਾਬਕ ਇਹ ਲੋਕ ਆਪਣੇ ਇੱਕ ਰਿਸ਼ਤੇਦਾਰ ਨੂੰ ਲੈਣ ਪਿਪਲੀ ਆਏ ਸਨ ਅਤੇ ਉਹਨਾਂ ਨੂੰ ਲੈ ਕੇ ਵਾਪਸ ਯਮੁਨਾਨਗਰ ਜਾ ਰਹੇ ਸਨ। ਰਸਤੇ ‘ਚ ਲਾਡਵਾ ਤੋਂ ਨਿਕਲਦੇ ਹੋਏ ਇੱਕ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ‘ਚ ਸਾਹਮਣੇ ਆ ਰਹੇ ਡੰਪਰ ਨਾਲ ਗੱਡੀ ਦੀ ਟੱਕਰ ਹੋ ਗਈ।

road-accident
ਕੁਰੂਕਸ਼ੇਤਰ ਦੇ ਲਾਡਵਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 4 ਦੀ ਮੌਤ, 1 ਗੰਭੀਰ ਜ਼ਖਮੀ

ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਹਾਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News