ਕੋਰੋਨਾ ਕਹਿਰ ਵਿਚਾਲੇ ਹਰਿਆਣਾ 'ਚ ਲੱਗਿਆ ਲੌਕਡਾਊਨ

By Jagroop Kaur - May 02, 2021 3:05 pm

ਕੋਰੋਨਾ ਵਾਇਰਸ ਕਾਰਨ ਵਿਗੜੇ ਹਾਲਾਤ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਅਗਲੇ 7 ਦਿਨਾਂ ਲਈ ਮੁਕੰਮਲ ਲੌਕਡਾਉਨ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਸਿੱਖਿਆ ਤੇ ਸਿਹਤ ਮੰਤਰੀ ਅਨਿਲ ਵਿੱਜ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ੍ਹ ਸੋਮਵਾਰ 3 ਮਈ ਤੋਂ ਅਗਲੇ 7 ਦਿਨਾਂ ਤੱਕ ਸੂਬੇ ਵਿਚ ਮੁਕੰਮਲ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ।।Covid-19 hinterland digest: Haryana govt jacks up prices of key commodities | Business Standard News

Read More :ਕੋਵਿਡ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਤੋਲ ਮੋਲ ਕਰਨਾ ਪਵੇਗਾ ਭਾਰੀ , ਜਲੰਧਰ…

ਦੱਸ ਦੇਈਏ ਕਿ ਹਰਿਆਣਾ ’ਚ ਵਧਦੇ ਕੋਰੋਨਾ ਮਾਮਲਿਆਂ ਦੇ ਚਲਦੇ ਵੀਰਵਾਰ ਨੂੰ ਹੀ ਹਰਿਆਣਾ ’ਚ ਆਪਦਾ ਪ੍ਰਬੰਧਨ ਅਥਾਰਿਟੀ ਨੇ ਸਾਰੇ ਸੰਸਥਾਨਾਂ ਨੂੰ 31 ਮਈ ਤਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਆਦੇਸ਼ ਅਨੁਸਾਰ, ਹਰਿਆਣਾ ’ਚ ਸਾਰੇ ਸਰਕਾਰੀ, ਗੈਰ-ਸਰਕਾਰੀ ਸਕੂਲ, ਕਾਲਜ, ਆਈ.ਟੀ.ਆਈ., ਲਾਈਬ੍ਰੇਰੀ ਟ੍ਰੇਨਿੰਗ ਇੰਸਟੀਚਿਊਟ ਆਦਿ ਸਭ 31 ਮਈ ਤਕ ਬੰਦ ਰੱਖੇ ਜਾਣਗੇ।

Also Read | Second wave of coronavirus in India: PM Narendra Modi a ‘super-spreader’ of COVID-19, says IMA Vice President

ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਜਿੱਥੇ ਇਨਫੈਕਸ਼ਨ ਦੇ ਚਾਰ ਲੱਖ ਮਾਮਲੇ ਸਾਹਮਣੇ ਆਏ ਸਨ ਉੱਥੇ ਹੀ ਪਿਛਲੇ 24 ਘੰਟਿਆਂ ‘ਚ 3.92 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਇਨਫੈਕਸ਼ਨ ਕਾਰਨ 3,689 ਲੋਕਾਂ ਦੀ ਮੌਤ ਹੋ ਗਈ।

adv-img
adv-img