Sat, Apr 20, 2024
Whatsapp

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

Written by  Shanker Badra -- October 19th 2019 11:38 AM
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ:ਹਰਿਆਣਾ :  ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਸਿਰਸਾ ਵਿਧਾਨ ਸਭਾ ਹਲਕੇ ਤੋਂ ਹਰਿਆਣਾ ਲੋਕਹਿਤ ਪਾਰਟੀ (ਹਲੋਪਾ) ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਗੋਪਾਲ ਕਾਂਡਾ ਅਤੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਹਲੋਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਲਈ ਚੋਣ ਪ੍ਰਚਾਰ ਕਰੇਗੀ। ਇਸ ਸਬੰਧੀ ਸਪਨਾ ਚੌਧਰੀ ਨੇ ਖੁਦ ਐਚਐਲਪੀ ਦੇ ਅਧਿਕਾਰਤ ਫੇਸਬੁੱਕ ਅਕਾਉਂਟ 'ਤੇ ਇਕ ਵੀਡੀਓ ਕਲਿੱਪ ਜਾਰੀ ਕੀਤੀ ਹੈ। [caption id="attachment_351121" align="aligncenter" width="300"]Haryana Lokhit Party candidate Kanda brothers Favor Election propaganda Sapna Choudhary ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ[/caption] ਮਹੱਤਵਪੂਰਣ ਗੱਲ ਇਹ ਹੈ ਕਿ ਸਪਨਾ ਚੌਧਰੀ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ ਅਤੇ ਚੋਣ ਵੀ ਲੜਨਾ ਚਾਹੁੰਦੀ ਸੀ। ਉਹ 19 ਨੂੰ ਸਿਰਸਾ ਅਤੇ ਰਾਣੀਆ ਵਿਧਾਨ ਸਭਾ ਸੀਟਾਂ 'ਤੇ ਕਾਂਡਾ ਭਰਾਵਾਂ ਲਈ ਪ੍ਰਚਾਰ ਕਰੇਗੀ। ਧਿਆਨ ਯੋਗ ਹੈ ਕਿ ਗੋਪਾਲ ਕਾਂਡਾ ਸਿਰਸਾ ਤੋਂ ਚੋਣ ਲੜ ਰਿਹਾ ਹੈ, ਜਦਕਿ ਉਸ ਦਾ ਭਰਾ ਗੋਬਿੰਦ ਕਾਂਡਾ ਰਾਣੀਆਂ ਤੋਂ ਚੋਣ ਲੜ ਰਿਹਾ ਹੈ। [caption id="attachment_351124" align="aligncenter" width="300"]Haryana Lokhit Party candidate Kanda brothers Favor Election propaganda Sapna Choudhary ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ[/caption] ਦੱਸ ਦੇਈਏ ਕਿ ਸ਼ਨੀਵਾਰ ਨੂੰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕਾਂਡਾ ਭਰਾਵਾਂ ਨੇ ਸਪਨਾ ਚੌਧਰੀ ਰਾਹੀਂ ਇਕ ਵੱਡਾ ਸਟਰੋਕ ਖੇਡਣ ਦੀ ਤਿਆਰੀ ਕਰ ਲਈ ਹੈ। ਸਪਨਾ ਚੌਧਰੀ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਵਿਚ ਇਕ ਮਸ਼ਹੂਰ ਨਾਮ ਹੈ। ਉਸਦੇ ਕਈ ਡਾਂਸ ਅਤੇ ਗਾਣੇ ਹਿੱਟ ਹੋਏ ਹਨ। [caption id="attachment_351113" align="aligncenter" width="300"]Haryana Lokhit Party candidate Kanda brothers Favor Election propaganda Sapna Choudhary ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ[/caption] ਜ਼ਿਕਰਯੋਗ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਦੇ ਲਈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। -PTCNews


Top News view more...

Latest News view more...