ਹੋਰ ਖਬਰਾਂ

ਇੱਕ ਨੌਜਵਾਨ ਨੂੰ ਕਿੰਨਰਾਂ ਨਾਲ ਦੋਸਤੀ ਪਈ ਮਹਿੰਗੀ , ਚਾਕੂ ਨਾਲ ਕੱਟਿਆ ਪ੍ਰਾਈਵੇਟ ਪਾਰਟ

By Shanker Badra -- July 26, 2019 5:07 pm -- Updated:Feb 15, 2021

ਇੱਕ ਨੌਜਵਾਨ ਨੂੰ ਕਿੰਨਰਾਂ ਨਾਲ ਦੋਸਤੀ ਪਈ ਮਹਿੰਗੀ , ਚਾਕੂ ਨਾਲ ਕੱਟਿਆ ਪ੍ਰਾਈਵੇਟ ਪਾਰਟ :ਪਾਨੀਪਤ : ਹਰਿਆਣਾ ਦੇ ਪਾਨੀਪਤ 'ਚ ਕਿੰਨਰਾਂ ਦੀ ਦਿਨ-ਦਿਹਾੜੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਓਥੇ ਇੱਕ ਨੌਜਵਾਨ ਨੂੰ ਕਿੰਨਰਾਂ ਨਾਲ ਦੋਸਤੀ ਕਰਨੀ ਉਸ ਵੇਲੇ ਮਹਿੰਗੀ ਪੈ ਗਈ , ਜਦ ਕਿੰਨਰਾਂ ਨੇ ਨੌਜਵਾਨ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਇਸ ਵਾਰਦਾਤ ਨੂੰ ਦੋ ਕਿੰਨਰਾਂ ਨੇ ਅੰਜਾਮ ਦਿੱਤਾ ਹੈ। ਇਸ ਤੋਂ ਬਾਅਦ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

Haryana Panipat Kinner Young knife with Cut Private party
ਇੱਕ ਨੌਜਵਾਨ ਨੂੰ ਕਿੰਨਰਾਂ ਨਾਲ ਦੋਸਤੀ ਪਈ ਮਹਿੰਗੀ , ਚਾਕੂ ਨਾਲ ਕੱਟਿਆ ਪ੍ਰਾਈਵੇਟ ਪਾਰਟ

ਮਿਲੀ ਜਾਣਕਾਰੀ ਅਨੁਸਾਰ ਪੀੜਤ ਨੌਵਜਾਨ ਕਿੰਨਰਾਂ ਨਾਲ ਵਧਾਈ ਦੌਰਾਨ ਢੋਲਕੀ ਵਜਾਉਂਦਾ ਸੀ। 15 ਜੁਲਾਈ ਨੂੰ ਪਾਇਲ ਤੇ ਬਬਲੀ ਦੋਨੋਂ ਉਸ ਨੂੰ ਬਿਲਾਸਪੁਰ ਲੈ ਆਏ। ਓਥੇ ਉਸ ਨੂੰ ਬੇਹੋਸ਼ ਕਰਕੇ ਉਸਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਇਸ ਬਾਰੇ ਪਤਾ ਲੱਗਿਆ। ਉਸ ਨੇ ਦੋਨਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਅੱਗੋਂ ਧਮਕੀ ਦਿੱਤੀ।

Haryana Panipat Kinner Young knife with Cut Private party
ਇੱਕ ਨੌਜਵਾਨ ਨੂੰ ਕਿੰਨਰਾਂ ਨਾਲ ਦੋਸਤੀ ਪਈ ਮਹਿੰਗੀ , ਚਾਕੂ ਨਾਲ ਕੱਟਿਆ ਪ੍ਰਾਈਵੇਟ ਪਾਰਟ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ ‘ਤੇ ਭੁੱਬਾ ਮਾਰ ਰੋਇਆ

ਇਸ ਦੌਰਾਨ ਪੀੜਤ ਨੌਵਜਾਨ ਨੇ ਹਿਮਾਚਲ ਪ੍ਰਦੇਸ਼ ਦੇ ਪੋਂਟਾ ਥਾਣੇ 'ਚ ਕਿੰਨਰਾਂ ਪਾਇਲ ਤੇ ਬਬਲੀ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਹ ਦੋਵੇਂ ਕਿੰਨਰ ਹਿਮਾਚਲ ਪ੍ਰਦੇਸ਼ ਦੇ ਕਾਲਾਆਂਬ ਦੇ ਰਹਿਣ ਵਾਲੇ ਹਨ। ਹਿਮਾਚਲ ਪ੍ਰਦੇਸ਼ ਦੇ ਪੋਂਟਾ ਸਾਹਿਬ ਜ਼ਿਲ੍ਹੇ ਦੇ ਪਿੰਡ ਚਾਂਦਨੀ ਨਿਵਾਸੀ ਨੌਜਵਾਨ ਕਾਲਾਆਂਬ 'ਚ ਕਿੰਨਰ ਬਸਤੀ 'ਚ ਪਾਇਲ ਤੇ ਬਬਲੀ ਨਾਲ ਰਹਿੰਦਾ ਹੈ। ਜਦੋਂ ਦੋਨੋਂ ਕਿੰਨਰ ਕਿਤੇ ਵਧਾਈ ਮੰਗਣ ਜਾਂਦੇ ਤਾਂ ਉਹ ਉਨ੍ਹਾਂ ਨਾਲ ਢੋਲਕੀ ਵਜਾਉਂਦਾ।
-PTCNews

  • Share