ਹਰਿਆਣਾ ਪੁਲੀਸ ਨੂੰ ਮਿਲੀ ਹਾਰਡ ਡਿਸਕ,700 ਕਰੋੜ ਤੋਂ ਜਿਆਦਾ ਦੀ ਪ੍ਰਾਪਰਟੀ ਪੂਰੀ ਡਟੇਲ

Haryana police finds hard disk of Dera Sacha Sauda
Haryana police finds hard disk of Dera Sacha Sauda

20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਈ.ਡੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 25 ਅਗਸਤ ਦੇ ਮੁੱਖ ਦੋਸ਼ੀਆਂ ਤੱਕ ਪਹੁੰਚਣ ਲਈ ਹਰਿਆਣਾ ਪੁਲੀਸ ਲਗਾਤਾਰ ਜਾਂਚ ਵਿੱਚ ਜੁਟੀ ਹੋਈ ਹੈ।ਜਿਸ ਦੇ ਤਹਿਤ ਕੱਲ ਡੇਰਾ ਪ੍ਰੇਮੀਆਂ ਦੇ ਗੁਪਤ ਠਿਕਾਣਿਆਂ ਉਪਰ ਵੀ ਰੇਡ ਕੀਤੀ ਗਈ ਹੈ।ਹਰਿਆਣਾ ਪੁਲੀਸ ਨੂੰ ਇੱਕ ਹਾਰਡ ਡਿਸਕ ਮਿਲੀ ਹੈ ਜਿਸ ਵਿੱਚ ਗੁਰਮੀਤ ਰਾਮ ਰਹੀਮ ਦੀ 700 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਦੀ ਪੂਰੀ ਡਟੇਲ ਹੈ।
Haryana police finds hard disk of Dera Sacha Saudaਇਹ ਹਾਰਡ ਡਿਸਕ ਈ.ਡੀ. ਨੂੰ ਸੌਂਪੀ ਜਾਵੇਗੀ।ਸੱਚਾ ਸੌਦੇ ਦੇ ਵੱਖ-ਵੱਖ ਇਲਾਕਿਆਂ ‘ਚ ਰੇਡ ਦੇ ਦੌਰਾਨ ਇਹ ਹਾਰਡ ਡਿਸਕ ਬਰਾਮਦ ਕੀਤੀ ਗਈ ਹੈ ਅਤੇ ਇਸ ਹਾਰਡ ਡਿਸਕ ਨੂੰ ਜਲਾ ਕੇ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਦੇ ਬਾਵਜੂਦ ਪੁਲੀਸ ਨੇ ਹਾਰਡ ਡਿਸਕ ਨੂੰ ਰਿਕਵਰ ਕਰ ਲਿਆ ਹੈ।
Haryana police finds hard disk of Dera Sacha Saudaਇਸ ਤੋਂ ਡਾਟਾ ਕੱਢਣ ਵਿੱਚ ਵੀ ਸਫਲਤਾ ਹਾਸਲ ਕਰ ਲਈ ਹੈ।ਇਸ ਹਾਰਡ ਡਿਸਕ ਵਿੱਚ ਇਹ ਪੂਰੀ ਡਟੇਲ ਹੈ ਕਿ ਡੇਰਾ ਸੱਚਾ ਸੌਦਾ ਤੋਂ ਕਿਸ ਨੂੰ ਕਿੰਨੀ ਰਕਮ ਦਿੱਤੀ ਗਈ ਅਤੇ ਕਿੰਨੇ ਰੁਪਏ ਕਿੱਥੇ ਇੰਵੈਸਟ ਕੀਤੇ ਗਏ। ਇਸ ਤੋਂ ਇਲਾਵਾ ਡੇਰੇ ਦੇ ਹਥਿਆਰਾਂ ਦੀ ਵੀ ਜਾਣਕਾਰੀ ਇਸ ਹਾਰਡ ਡਸਿਕ ਵਿੱਚ ਮੌਜੂਦ ਹੈ।
Haryana police finds hard disk of Dera Sacha Saudaਹਨੀਪ੍ਰੀਤ ਪੁੱਛਗਿੱਛ ਦੌਰਾਨ ਲਗਾਤਾਰ ਪੁਲੀਸ ਦੇ ਸਵਾਲਾਂ ਤੋਂ ਬਚ ਰਹੀ ਹੈ। ਉਹ ਵਾਰ-ਵਾਰ ਆਪਣੇ ਬਿਆਨ ਵੀ ਬਦਲ ਰਹੀ ਹੈ ਅਤੇ ਪੁਲੀਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਪੁਲੀਸ ਨੂੰ ਪਤਾ ਲਗਾ ਹੈ ਕਿ ਹਨੀਪ੍ਰੀਤ ਦੇ ਫਰਾਰ ਹੋਣ ਦੌਰਾਨ ਉਸਨੇ 17 ਸਿਮ ਕਾਰਡ ਇਸਤੇਮਾਲ ਕੀਤੇ, ਜਿੰਨਾਂ ਵਿੱਚ ਤਿੰਨ ਵਿਦੇਸ਼ੀ ਸਿਮ ਵੀ ਸ਼ਾਮਿਲ ਸਨ।

—PTC News