Advertisment

ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜਨ ਦੇ ਮਾਮਲੇ 'ਚ ਪਰਚੇ ਦਰਜ

author-image
Shanker Badra
Updated On
New Update
ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜਨ ਦੇ ਮਾਮਲੇ 'ਚ ਪਰਚੇ ਦਰਜ
Advertisment
publive-image
Advertisment
ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜਨ ਦੇ ਮਾਮਲੇ 'ਚ ਪਰਚੇ ਦਰਜ:ਕੁਰੂਕਸ਼ੇਤਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਹਰਿਆਣਾ 'ਚ ਵੱਖ-ਵੱਖ ਥਾਵਾਂ 'ਤੇ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਪਹੁੰਚ ਗਏ ਹਨ ਇਸ ਦੌਰਾਨ ਦਿੱਲੀ ਕੂਚ ਕਰ ਰਹੇ ਵੱਡੀ ਗਿਣਤੀ ਕਿਸਾਨਾਂ 'ਤੇ ਹਰਿਆਣਾ ਵਿਚ ਪਰਚੇ ਦਰਜ ਕਰ ਦਿੱਤੇ ਗਏ ਹਨ। Haryana Police Punjab farmers Against FIR registered for breaking barricades ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜਨਦੇ ਮਾਮਲੇ 'ਚ ਪਰਚੇ ਦਰਜ ਟਿੱਕਰ ਬਾਰਡਰ 'ਤੇ ਬੈਰੀਕੇਡ ਤੋੜਨ ਦੇ ਮਾਮਲੇ ਵਿੱਚ ਪੰਜਾਬ ਦੇ ਕਿਸਾਨਾਂ 'ਤੇ ਪਿਹੋਵਾ ਦੇ ਨਾਲ -ਨਾਲ ਸ਼ਾਹਾਬਾਦ ਵਿੱਚ ਵੀ ਆਪਦਾ ਪ੍ਰਬੰਧਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੁਰੂਕਸ਼ੇਤਰ ਵਿਚ ਬੈਰੀਕੇਡ ਤੋੜਨ ਅਤੇ ਪੁਲਿਸ ਨਾਲ ਉਲਝਣ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ 11 ਕਿਸਾਨ ਆਗੂ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪਿਹੋਵਾ ਵਿੱਚ 6 ਕਿਸਾਨ ਆਗੂ ਨਾਮਜ਼ਦ ਕੀਤੇ ਗਏ ਹਨ। Haryana Police Punjab farmers Against FIR registered for breaking barricades ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜਨਦੇ ਮਾਮਲੇ 'ਚ ਪਰਚੇ ਦਰਜ ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ 'ਤੇ ਬੈਰੀਕੇਡ ਤੋੜਨ, ਅਧਿਕਾਰੀਆਂ ਉਤੇ ਗੱਡੀ ਚੜ੍ਹਾਉਣ ਤੇ ਰਸਤੇ ਰੋਕਣ ਦੇ ਦੋਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਤੇ ਰਕੇਸ਼ ਬੈਂਸ ਸਣੇ 5 ਆਗੂ ਨਾਮਜ਼ਦ ਕੀਤੇ ਗਏ ਗਏ ਹਨ। ਆਪਦਾ ਪ੍ਰਬੰਧਨ ਐਕਟ ਦੇ ਤਹਿਤ ਹਰਿਆਣਾ ਦੇ ਨਾਲ-ਨਾਲ ਪੰਜਾਬ ਦੇ ਵੱਡੀ ਗਿਣਤੀ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। Haryana Police Punjab farmers Against FIR registered for breaking barricades ਦਿੱਲੀ ਕੂਚ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਤੋੜਨਦੇ ਮਾਮਲੇ 'ਚ ਪਰਚੇ ਦਰਜ ਦੱਸ ਦੇਈਏ ਕਿ ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਹਜ਼ਾਰਾਂ ਕਿਸਾਨਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਭਾਰਤੀ ਦੰਡਾਵਲੀ ਦੀ ਧਾਰਾ 114, 147, 148, 149,186, 158, 332, 375, 307, 283 120 ਬੀ ਅਤੇ ਆਪਦਾ ਪ੍ਰਬੰਧਨ ਐਕਟ ਦੀ 51 ਬੀ ਅਤੇ ਪੀਡੀਪੀ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ। -PTCNews publive-image-
farmers-protest-in-delhi farmers-against-fir-registered farmers-against-fir-by-haryana-police
Advertisment

Stay updated with the latest news headlines.

Follow us:
Advertisment