ਹੁਣ ਪਹਿਲੀ, ਦੂਜੀ ਅਤੇ ਤੀਜੀ ਜਮਾਤ ਲਈ 20 ਸਤੰਬਰ ਤੋਂ ਖੁੱਲ੍ਹਣਗੇ ਹਰਿਆਣਾ ਦੇ ਪ੍ਰਾਇਮਰੀ ਸਕੂਲ

By Shanker Badra - September 16, 2021 12:09 pm

ਚੰਡੀਗੜ੍ਹ : ਹਰਿਆਣਾ ਸਰਕਾਰ ਹੁਣ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਬੱਚਿਆਂ ਲਈ ਵੀ 20 ਸਤੰਬਰ ਤੋਂ ਸਕੂਲ ਖੋਲ੍ਹਣ ਜਾ ਰਹੀ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਇਹ ਜਾਣਕਾਰੀ ਬੀਤੇ ਕੱਲ ਦਿੱਤੀ ਹੈ।

ਹੁਣ ਪਹਿਲੀ, ਦੂਜੀ ਅਤੇ ਤੀਜੀ ਜਮਾਤ ਲਈ 20 ਸਤੰਬਰ ਤੋਂ ਖੁੱਲ੍ਹਣਗੇ ਹਰਿਆਣਾ ਦੇ ਪ੍ਰਾਇਮਰੀ ਸਕੂਲ

ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਚੌਥੀ ਅਤੇ ਪੰਜਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 1 ਸਤੰਬਰ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ।

ਹੁਣ ਪਹਿਲੀ, ਦੂਜੀ ਅਤੇ ਤੀਜੀ ਜਮਾਤ ਲਈ 20 ਸਤੰਬਰ ਤੋਂ ਖੁੱਲ੍ਹਣਗੇ ਹਰਿਆਣਾ ਦੇ ਪ੍ਰਾਇਮਰੀ ਸਕੂਲ

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਲਈ 23 ਜੁਲਾਈ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ 17 ਜੁਲਾਈ ਤੋਂ 9ਵੀਂ ਅਤੇ 12ਵੀਂ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਸਨ।

ਹੁਣ ਪਹਿਲੀ, ਦੂਜੀ ਅਤੇ ਤੀਜੀ ਜਮਾਤ ਲਈ 20 ਸਤੰਬਰ ਤੋਂ ਖੁੱਲ੍ਹਣਗੇ ਹਰਿਆਣਾ ਦੇ ਪ੍ਰਾਇਮਰੀ ਸਕੂਲ

ਦੱਸਣਯੋਗ ਹੈ ਕਿ ਹਰਿਆਣਾ ਵਿੱਚ ਕੋਰੋਨਾ ਦੇ ਮਾਮਲੇ ਹੁਣ ਕਾਫ਼ੀ ਘੱਟ ਗਏ ਹਨ। ਅਜਿਹੇ ਵਿੱਚ ਹਰਿਆਣਾ ਸਰਕਾਰ ਨੇ ਸਕੂਲ ਖੋਲ੍ਹੇ ਹਨ। ਹਾਲਾਂਕਿ ਇਸ ਸਮੇਂ ਦੌਰਾਨ ਇਸਨੂੰ ਕੋਰੋਨਾ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
-PTCNews

adv-img
adv-img