ਹਰਿਆਣਾ ਦੇ ਇੱਕ ਵਿਅਕਤੀ ਨੇ ਸਰਹਿੰਦ ਨਹਿਰ ‘ਚ ਮਾਰੀ ਛਾਲ ,ਜਾਂਚ ‘ਚ ਜੁਟੀ ਪੁਲਿਸ

ਹਰਿਆਣਾ ਦੇ ਇੱਕ ਵਿਅਕਤੀ ਨੇ ਸਰਹਿੰਦ ਨਹਿਰ 'ਚ ਮਾਰੀ ਛਾਲ ,ਜਾਂਚ 'ਚ ਜੁਟੀ ਪੁਲਿਸ 

ਹਰਿਆਣਾ ਦੇ ਇੱਕ ਵਿਅਕਤੀ ਨੇ ਸਰਹਿੰਦ ਨਹਿਰ ‘ਚ ਮਾਰੀ ਛਾਲ ,ਜਾਂਚ ‘ਚ ਜੁਟੀ ਪੁਲਿਸ: ਲੁਧਿਆਣਾ : ਜ਼ਿਲ੍ਹੇ ਦੇ ਦੋਰਾਹਾ ਨੇੜਿਓਂ ਲੰਘਦੀ ਸਰਹਿੰਦ ਨਹਿਰ ‘ਚ ਰਾਮਪੁਰ ਰੋਡ ਨੇੜੇ ਬਣੇ ਰੇਲਵੇ ਫਾਟਕ ‘ਤੇ ਕਰੀਬ 60 ਸਾਲ ਦੇ ਇਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਹੈ।

ਹਰਿਆਣਾ ਦੇ ਇੱਕ ਵਿਅਕਤੀ ਨੇ ਸਰਹਿੰਦ ਨਹਿਰ ‘ਚ ਮਾਰੀ ਛਾਲ ,ਜਾਂਚ ‘ਚ ਜੁਟੀ ਪੁਲਿਸ

ਇਸ ਸਬੰਧ ‘ਚ ਦੋਰਾਹਾ ਥਾਣਾ ਦੇ ਐੱਸ.ਐੱਚ.ਓ ਨਛੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਦੱਸੇ ਸਥਾਨ ‘ਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਗੋਤਾਖੋਰਾਂ ਨੇ ਉਸ ਵਿਅਕਤੀ ਨੂੰ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਹਰਿਆਣਾ ਦੇ ਇੱਕ ਵਿਅਕਤੀ ਨੇ ਸਰਹਿੰਦ ਨਹਿਰ ‘ਚ ਮਾਰੀ ਛਾਲ ,ਜਾਂਚ ‘ਚ ਜੁਟੀ ਪੁਲਿਸ

ਪੁਲਿਸ ਨੂੰ ਮ੍ਰਿਤਕ ਦੀ ਜੇਬ ‘ਚੋਂ ਉਸਦਾ ਅਧਾਰ ਕਾਰਡ ਮਿਲਿਆ ਹੈ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ, ਮਕਾਨ ਨੰਬਰ 388, ਵਾਰਡ ਨੰਬਰ 13, ਕਾਂਠ ਮੰਡੀ, ਫਤਿਹਬਾਦ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ‘ਚ ਰੱਖਵਾ ਦਿੱਤਾ ਹੈ।

ਹਰਿਆਣਾ ਦੇ ਇੱਕ ਵਿਅਕਤੀ ਨੇ ਸਰਹਿੰਦ ਨਹਿਰ ‘ਚ ਮਾਰੀ ਛਾਲ ,ਜਾਂਚ ‘ਚ ਜੁਟੀ ਪੁਲਿਸ

ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਤਲਾਸ਼ ਕਰ ਕੇ ਸੂਚਨਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
-PTCNews