Advertisment

ਦੋ ਦਿਨ ਸੜਕਾਂ 'ਤੇ ਨਹੀਂ ਦੋੜਣਗੀਆਂ ਹਰਿਆਣਾ ਰੋਡਵੇਜ ਬੱਸਾਂ, ਜਾਣੋ ਪੂਰਾ ਮਾਮਲਾ

author-image
Ragini Joshi
New Update
ਦੋ ਦਿਨ ਸੜਕਾਂ 'ਤੇ ਨਹੀਂ ਦੋੜਣਗੀਆਂ ਹਰਿਆਣਾ ਰੋਡਵੇਜ ਬੱਸਾਂ, ਜਾਣੋ ਪੂਰਾ ਮਾਮਲਾ
Advertisment
ਦੋ ਦਿਨ ਸੜਕਾਂ 'ਤੇ ਨਹੀਂ ਦੋੜਣਗੀਆਂ ਹਰਿਆਣਾ ਰੋਡਵੇਜ ਬੱਸਾਂ, ਜਾਣੋ ਪੂਰਾ ਮਾਮਲਾ ਰੋਹਤਕ: ਅੱਜ ਹਰਿਆਣਾ ਰੋਡਵੇਜ ਦੇ ਕਰਮਚਾਰੀਆਂ ਨੇ ਇੱਕ ਵਾਰ ਫਿਰ ਚੱਕਾ ਜਾਮ ਦਾ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਅਤੇ ਕੱਲ ਰੋਡਵੇਜ ਦੇ ਕਰਮਚਾਰੀਆਂ ਦਾ ਚੱਕਾ ਜਾਮ ਹੈ। ਹਰਿਆਣਾ ਵਿੱਚ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਹੜਤਾਲ ਦੇ ਮੱਦੇਨਜਰ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਵਲੋਂ ਭਾਰੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ, ਤਾ ਜੋ ਇਸ ਹੜਤਾਲ ਨੂੰ ਬੇਅਸਰ ਕੀਤਾ ਜਾ ਸਕੇ। ਹੋਰ ਪੜ੍ਹੋ: ਸਤੰਤਰਤਾ ਸੰਗਰਾਮੀ ਰਤਨ ਸਿੰਘ ਢੇਰ ਪੰਜ ਤੱਤਾਂ ‘ਚ ਹੋਏ ਵਿਲੀਨ ਦਰਅਸਲ ਸਰਕਾਰ ਕਰੀਬ 700 ਪ੍ਰਾਇਵੇਟ ਬੱਸਾਂ ਨੂੰ ਰੋਡਵੇਜ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ , ਜਿਸ ਦਾ ਵਿਰੋਧ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹਨ। ਇਸ ਦੌਰਾਨ ਸਰਕਾਰ ਨਾਲ ਗੱਲਬਾਤ ਲਈ ਇੱਕ ਤਾਲਮੇਲ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ , ਪਰ ਸਰਕਾਰ ਪ੍ਰਾਈਵੇਟ ਬੱਸਾਂ ਨੂੰ ਰੋਡਵੇਜ ਵਿੱਚ ਸ਼ਾਮਿਲ ਕਰਨ ਦੀ ਆਪਣੀ ਗੱਲ ਉੱਤੇ ਅੜੀ ਹੋਈ ਹੈ। ਉਥੇ ਹੀ ਕਰਮਚਾਰੀ ਨਹੀਂ ਚਾਹੁੰਦੇ ਕਿ ਪ੍ਰਾਈਵੇਟ ਬੱਸਾਂ ਹਰਿਆਣਾ ਰੋਡਵੇਜ ਵਿੱਚ ਸ਼ਾਮਿਲ ਹੋਣ , ਸਾਰੀਆਂ ਰੋਡਵੇਜ ਯੂਨੀਅਨ ਇਕੱਠੇ ਮਿਲ ਕੇ ਚੱਕਾ ਜਾਮ ਕਰ ਰਹੀਆਂ ਹਨ। —PTC News-
-haryana-news haryana-roadways latest-haryana-news national-news news-in-haryana haryana-roadways-employee-protest
Advertisment

Stay updated with the latest news headlines.

Follow us:
Advertisment