ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਲਿਆਇਆ ਹਰਿਆਣਵੀ ਮੁੰਡਾ, ਦੇਖਣ ਵਾਲਿਆਂ ਦੀ ਲੱਗੀ ਭੀੜ

Haryana The groom came to pick up the bride helicopter In Palwal
ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਲਿਆਇਆ ਹਰਿਆਣਵੀ ਮੁੰਡਾ, ਦੇਖਣ ਵਾਲਿਆਂ ਦੀ ਲੱਗੀ ਭੀੜ

ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਲਿਆਇਆ ਹਰਿਆਣਵੀ ਮੁੰਡਾ, ਦੇਖਣ ਵਾਲਿਆਂ ਦੀ ਲੱਗੀ ਭੀੜ:ਹਰਿਆਣਾ: ਅੱਜ ਦੇ ਦੌਰ ‘ਚ ਲੜਕਾ -ਲੜਕੀ ਆਪਣੇ ਵਿਆਹ ਦੇ ਪਲਾਂ ਨੂੰ ਯਾਦਗਾਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਕਦੇ ਕੋਈ ਲਾੜਾ ਹੈਲੀਕਾਪਟਰ ‘ਤੇ ਲਾੜੀ ਨੂੰ ਵਿਆਹੁਣ ਲਈ ਆ ਰਿਹਾ ਹੈ, ਕੋਈ ਬੈਲਗੱਡੀ ਦੀ ਵਰਤੋਂ ਕਰਕੇ ਵਿਆਹ ਦੇ ਪਲਾਂ ਨੂੰ ਯਾਦਗਾਰ ਬਣਾ ਰਿਹਾ ਹੈ। ਇਕ ਹੋਰ ਅਜਿਹਾ ਹੀ ਮਾਮਲਾ ਹਰਿਆਣਾ ਦੇ ਪਲਵਲ ‘ਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਲਾੜਾ ਆਪਣੀ ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਕੇ ਲਿਆਇਆ ਹੈ।

Haryana The groom came to pick up the bride helicopter In Palwal
ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਲਿਆਇਆ ਹਰਿਆਣਵੀ ਮੁੰਡਾ, ਦੇਖਣ ਵਾਲਿਆਂ ਦੀ ਲੱਗੀ ਭੀੜ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਪਲਵਲ ‘ਚ ਰਹਿਣ ਵਾਲੇ ਦੀਪਕ ਦਾ ਰਿਸ਼ਤਾ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ‘ਚ ਨੰਦਗਾਂਵ ਇਲਾਕੇ ਦੇ ਰਹਿਣ ਵਾਲੇ ਮਾਸਟਰ ਸ਼ਿਆਮ ਲਾਲ ਸ਼ਰਮਾ ਦੀ ਧੀ ਡਿੰਪਲ ਨਾਲ ਤੈਅ ਹੋਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਦੀਪਕ ਆਪਣੀ ਜੀਵਨ ਸਾਥੀ ਨੂੰ ਹੱਬ ਕੰਪਨੀ ਦੇ ਹੈਲੀਕਾਪਟਰ ਰਾਹੀਂ ਆਪਣੇ ਪਿੰਡ ਪੇਲਕ ਲੈ ਕੇ ਪਰਤਿਆ ਹੈ। ਜਿਸ ਨੂੰ ਦੇਖਣ ਲਈ ਕਾਫੀ ਲੋਕ ਇੱਕਠੇ ਹੋਏ ਅਤੇ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਹੈ।

Haryana The groom came to pick up the bride helicopter In Palwal
ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਲਿਆਇਆ ਹਰਿਆਣਵੀ ਮੁੰਡਾ, ਦੇਖਣ ਵਾਲਿਆਂ ਦੀ ਲੱਗੀ ਭੀੜ

ਦੱਸਣਯੋਗ ਹੈ ਕਿ ਬਚਪਨ ਵਿਚ ਹੀ ਦੀਪਕ ਦੇ ਸਿਰ ਉਤੋਂ ਉਸ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ ਅਤੇ ਦੀਪਕ ਆਪਣੇ ਭੈਣ -ਭਰਾਵਾਂ ‘ਚੋਂ ਵੱਡਾ ਸੀ।ਪੜ੍ਹਾਈ-ਲਿਖਾਈ ਦੇ ਸਫਰ ਅਤੇ ਪਿਤਾ ਦੇ ਬਗੈਰ ਘਰ ਦੀ ਚਿੰਤਾ ਨੇ ਦੀਪਕ ਨੂੰ ਸਮੇਂ ਤੋਂ ਪਹਿਲਾਂ ਮਜਬੂਤ ਬਣਾ ਦਿੱਤਾ ,ਜਿਸ ਕਰਕੇ ਦੀਪਕ ਨੇ ਖੁਦ ਨੂੰ ਸਾਬਿਤ ਕਰ ਦਿਖਾਇਆ ਹੈ। ਆਪਣੀਆਂ ਭੈਣਾਂ ਦੇ ਵਿਆਹ ਕਰਨ ਤੋਂ ਬਾਅਦ ਦੀਪਕ 2 ਸਾਲਾ ਤੱਕ ਦੁਬਈ ਦੀ ਇਕ ਮਲਟੀ ਨੈਸ਼ਨਲ ਕੰਪਨੀ ‘ਚ ਮੈਨੇਜਰ ਦੇ ਅਹੁਦੇ ‘ਤੇ ਕੰਮ ਕੀਤਾ ਹੈ।

Haryana The groom came to pick up the bride helicopter In Palwal
ਲਾੜੀ ਨੂੰ ਹੈਲੀਕਾਪਟਰ ‘ਤੇ ਵਿਆਹ ਲਿਆਇਆ ਹਰਿਆਣਵੀ ਮੁੰਡਾ, ਦੇਖਣ ਵਾਲਿਆਂ ਦੀ ਲੱਗੀ ਭੀੜ

ਉੱਥੇ ਲਾੜੀ ਦੇ ਘਰ ਵਾਲੇ ਵੀ ਦੀਪਕ ਨੂੰ ਆਪਣਾ ਜਵਾਈ ਬਣਾ ਕੇ ਬਹੁਤ ਖੁਸ਼ ਹਨ। ਉੱਥੇ ਲਾੜੀ ਬਣੀ ਡਿੰਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦੇ ਪਤੀ ਦੀਪਕ ਉਨ੍ਹਾਂ ਨੂੰ ਹੈਲੀਕਾਪਟਰ ਉਤੇ ਲੈਣ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਵਿਆਹ ਇੰਨਾ ਯਾਦਗਾਰ ਰਹੇਗਾ।
-PTCNews