ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ , ਕਿੰਨੇ ਕਰੋੜਪਤੀ

Haryana Vidhan Sabha Elections 2019 : Know how many candidates against filed criminal cases
ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ , ਕਿੰਨੇ ਕਰੋੜਪਤੀ  

ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ , ਕਿੰਨੇ ਕਰੋੜਪਤੀ :ਹਰਿਆਣਾ :  ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਗਿਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਦੇ ਲਈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

Haryana Vidhan Sabha Elections 2019 : Know how many candidates against filed criminal cases
ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ , ਕਿੰਨੇ ਕਰੋੜਪਤੀ

ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ :ਇਸ ਦੌਰਾਨ ਚੋਣਾਂ ਅਤੇ ਉਨ੍ਹਾਂ ਨਾਲ ਜੁੜੇ ਮੁੱਦਿਆਂ ਦਾ ਅਧਿਐਨ ਕਰਨ ਵਾਲੀ ਸੰਸਥਾ ਨੈਸ਼ਨਲ ਇਲੈਕਸ਼ਨ ਵੌਚ ਨੇ ਇਨ੍ਹਾਂ ਚੋਂ 1138 ਉਮੀਦਵਾਰਾਂ ਵੱਲੋਂ ਉਮੀਦਵਾਰੀ ਦਾਇਰ ਕਰਨ ਦੇ ਹਲਫਨਾਮੇ ਦਾ ਅਧਿਐਨ ਕੀਤਾ ਹੈ। ਜਿਨ੍ਹਾਂ ‘ਚ 117 ਜਾਂ ਕਰੀਬ 10 ਫੀਸਦ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ‘ਚੋਂ ਵੀ 70 ਦੇ ਖਿਲਾਫ ਤਾਂ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ 87 ਚੋਂ 13, ਬੀਐਸਪੀ ਦੇ 86 ਚੋਂ 12, ਜਨਾਇਕ ਜਨਤਾ ਪਾਰਟੀ ਦੇ 10 ਚੋਂ 7, ਇੰਡੀਅਨ ਨੈਸ਼ਨਲ ਲੋਕਦਲ ਦੇ 80 ਚੋਂ 7 ਅਤੇ ਬੀਜੇਪੀ ਦੇ 89 ਚੋਂ 3 ਉਮੀਦਵਾਰਾਂ ਨੇ ਆਪਣੇ ਹਲਫਨਾਮੇ ‘ਚ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ।

Haryana Vidhan Sabha Elections 2019 : Know how many candidates against filed criminal cases
ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ , ਕਿੰਨੇ ਕਰੋੜਪਤੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਹਰਿਆਣਾ ਵਿਧਾਨ ਸਭਾ ਚੋਣਾਂ 2019 : 90 ਵਿਧਾਨ ਸਭਾ ਸੀਟਾਂ ‘ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਅਜ਼ਮਾ ਰਹੇ ਨੇ ਆਪਣੀ ਕਿਸਮਤ

ਹਰਿਆਣਾ ਵਿਧਾਨ ਸਭਾ ਚੋਣਾਂ 2019 : ਜਾਣੋਂ ਕਿੰਨੇ ਉਮੀਦਵਾਰ ਕਰੋੜਪਤੀ ਹਨ :ਇਨ੍ਹਾਂ ਚੋਣਾਂ ‘ਚ ਉੱਤਰੇ 1138 ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਮੁਤਾਬਕ 481 ਯਾਨੀ ਕਰੀਬ 42 ਫੀਸਦ ਉਮੀਦਵਾਰ ਕਰੋੜਪਤੀ ਹਨ। 2014 ‘ਚ ਹਰਿਆਣਾ ਚੋਣਾਂ ‘ਚ 1343 ਉਮੀਦਵਾਰਾਂ ਚੋਂ 563 ਉਮੀਦਵਾਰ ਕਰੋੜਪਤੀ ਸੀ। ਇਸ ਰਿਪੋਰਟ ਮੁਤਾਬਕ ਕਾਂਗਰਸ ਦੇ 79 ਉਮੀਦਵਾਰ, ਬੀਜੇਪੀ ਦੇ 79 ਉਮੀਦਵਾਰ, ਜੇਜੇਪੀ ਦੇ 62 ਉਮੀਦਵਾਰ, ਇਨੇਲੋ ਦੇ 50 ਉਮੀਦਵਾਰ ਅਤੇ ਬੀਐਸਪੀ ਦੇ 34 ਉਮੀਦਵਾਰ ਅਜਿਹੇ ਹਨ ,ਜਿਨ੍ਹਾਂ ਦੀ ਜਾਇਦਾਦ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਐਲਾਨੀ ਗਈ ਹੈ।
-PTCNews