ਬਦਮਾਸ਼ਾਂ ਦੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਘਰ ਦੇ ਬਾਹਰ ਕੀਤੀ ਫਾਇਰਿੰਗ

sumit goswami
sumit goswami

ਹਰਿਆਣਾ :ਅੱਜ ਦੇ ਨੌਜਵਾਨ ਗਾਇਕ ਹਥਿਆਰਾਂ ਅਤੇ ਬਦਮਾਸ਼ੀ ਨੂੰ ਕਾਫੀ ਹੁੰਗਾਰਾ ਦਿੰਦੇ ਹਨ ਪਰ ਕਦੇ ਕਦੇ ਇਹ ਉਨ੍ਹਾਂ ਉੱਤੇ ਹੀ ਭਾਰੀ ਪੈ ਜਾਂਦੇ ਹਨ ,ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਸੋਨੀਪਤ ਤੋਂ ਜਿਥੇ ਹਰਿਆਣਵੀ ਗਾਇਕ Sumit Goswami ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ | ਉਨ੍ਹਾਂ ਨੇ ਸੁਮਿਤ ਦੇ ਪਰਿਵਾਰ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ । ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ।sumit goswami

Sumit Goswami threatenedਪਰਿਵਾਰ ਵਾਲਿਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਜਦੋਂ ਤੱਕ ਪੁਲਸ ਪਹੁੰਚਦੀ ਦੋਸ਼ੀ ਫਰਾਰ ਹੋ ਚੁੱਕੇ ਸਨ। ਘਟਨਾ ਘਰ ‘ਚ ਲੱਗੇ ਸੀ. ਸੀ. ਟੀ. ਵੀ.ਕੈਮਰੇ ‘ਚ ਵੀ ਕੈਦ ਹੋ ਗਈ ਹੈ। ਹਵਾ ਵਿੱਚ ਫਾਇਰ ਕਰਨ ਵਾਲੇ ਨੌਜਵਾਨ ਗਾਇਕ ਨੂੰ ਜਾਣਨ ਦਾ ਦਾਅਵਾ ਕਰ ਰਹੇ ਸਨ। ਚੌਕੀ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੀ ਕਾਰ ਨੰਬਰ ਦੇ ਅਧਾਰ ‘ਤੇ ਨੌਜਵਾਨਾਂ ਦੀ ਪਛਾਣ ਕੀਤੀ ਹੈ। ਜਿਹੜੇ ਨੌਜਵਾਨ ਕੈਮਰਿਆਂ ‘ਹਕ ਕੈਦ ਹੋਏ ਹਨ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Ielts ‘ਚ ਘੱਟ ਬੈਂਡ ਦਾ ਖੌਫ਼ਨਾਕ ਨਤੀਜਾ !

Latest Haryanvi Song 'Brand' Sung By Sumit Goswami | Haryanvi Video Songs -  Times of India

ਘਟਨਾ ਤੋਂ ਬਾਅਦ ਗਾਇਕ ਸੁਮਿਤ ਗੋਸਵਾਮੀ ਦੇ ਛੋਟੇ ਭਰਾ ਅਜੀਤ ਗੋਸਵਾਮੀ ਨੇ ਦੱਸਿਆ ਕਿ ਬੀਤੇ ਦਿਨੀਂ ਬੁੱਧਵਾਰ ਨੂੰ ਦੁਪਹਿਰ ਵੇਲੇ ਕਰੀਬ ਪਿੰਡ ‘ਚ ਤਾਏ ਦੇ ਘਰ ਕੋਲ ਇੱਕ ਕਾਰ ਆਈ ਜਿਸ ਵਿਚ 4 ਨੌਜਵਾਨ ਹਥਿਆਰਾਂ ਸਮੇਤ ਉਤਰੇ। ਜਿਨਾਂ ਚੋਂ ਦੋ ਨੌਜਵਾਨਾਂ ਨੇ ਇਕ ਤੋਂ ਬਾਅਦ ਇਕ ਹਵਾ ਗੋਲੀਆਂ ਚਲਾ ਦਿੱਤੀਆਂ। ਜਦੋਂ ਕਿ 2 ਮੋਬਾਇਲ ‘ਚ ਵੀਡੀਓ ਬਣਾਉਂਦੇ ਰਹੇ।

Sumit Goswami threatened ਹਮਲਾਵਰਾਂ ਨੇ ਸੁਮਿਤ ਨਾਲ ਹੀ ਪਰਿਵਾਰ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਸਨ। ਜ਼ਿਕਰਯੋਗ ਹੈ ਕਿ ਮੁਢਲੀ ਜਾਂਚ ਵਿਚ ਮਾਮਲਾ ਬਿਜ਼ਨੈੱਸਮੈਨ ਅਮਨ ਬੈਂਸਲ ਦੀ ਖ਼ੁਦਕੁਸ਼ੀ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਮਰਨ ਤੋਂ ਪਹਿਲਾ ਅਮਨ ਬੈਂਸਲ ਨੇ ਆਪਣੇ ਸਾਬਕਾ ਬਿਜਨੈੱਸ ਪਾਰਟਨਰ ਤੇ ਸੁਮਿਤ ‘ਤੇ ਧੋਖਾ ਦੇਣ ਦਾ ਦੋਸ਼ ਲਾਇਆ ਸੀ। ਨਾਲ ਹੀ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਸਾਂਝਾ ਕੀਤਾ ਸੀ।